ਮਾਛੀਵਾੜਾ ਸਾਹਿਬ, 11 ਸਤੰਬਰ (ਮਨੋਜ ਕੁਮਾਰ) ਨਿਊਜ਼ੀਲੈਂਡ ਵਿਖੇ ਬਿਊਟੀ ਥੈਰੇਪਿਸਟ ਦੀ ਨੌਕਰੀ ਦਿਵਾਉਣ ਅਤੇ ਵਰਕ ਵੀਜ਼ਾ ਲਗਵਾ ਕੇ ਵਿਦੇਸ਼ ਭੇਜਣ ਦੇ ਨਾਂ ’ਤੇ ਮਾਛੀਵਾੜਾ ਖਾਮ ਦੀ ਇਕ ਮਹਿਲਾ ਜਸਵਿੰਦਰ ਕੌਰ ਤੋਂ 7 ਲੱਖ ਰੁਪਏ ਦੀ ਰਕਮ ਲੈਣ ਦੇ ਮਾਮਲੇ ਵਿਚ ਥਾਣਾ ਮਾਛੀਵਾੜਾ ਪੁਲਿਸ ਨੇ ਨਿਊਜ਼ੀਲੈਂਡ ਰਹਿੰਦੇ ਗੁਰਜਿੰਦਰ ਸਿੰਘ ਅਤੇ ਉਸ ਦੀ ਮਾਤਾ ਕੁਲਵਿੰਦਰ ਕੌਰ ਵਾਸੀ ਮਹਾਂਵੀਰ ਕਲੋਨੀ, ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁੱਕਦਮਾ ਨੰਬਰ 0345 ਤਹਿਤ ਉਕਤ ਦੋਸ਼ੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 318(4), 61(2) ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਕਾਰਵਾਈ ਕੀਤੀ ਗਈ ਹੈ। ਪੁਲਿਸ ਪੜਤਾਲ ਰਿਪੋਰਟ ਅਤੇ ਸ਼ਿਕਾਇਤ ਵਿਚ ਦਰਜ ਵੇਰਵਿਆਂ ਅਨੁਸਾਰ ਮਾਛੀਵਾੜਾ ਖਾਮ ਵਾਸੀ ਜਸਵਿੰਦਰ ਕੌਰ ਵੱਲੋਂ ਦਰਜ ਕਰਵਾਈ ਰਿਪੋਰਟ ਅਨੁਸਾਰ ਗੁਰਜਿੰਦਰ ਸਿੰਘ ਨਿਊਜ਼ੀਲੈਂਡ ਵਿਚ ਰਹਿੰਦਾ ਹੈ ਅਤੇ ਉਸ ਵੱਲੋਂ ਨਿਊਜ਼ੀਲੈਂਡ ਵਿਖੇ ਬਿਊਟੀ ਪਾਰਲਰ ਦੇ ਕੰਮ ਲਈ ਬਿਊਟੀ ਥੈਰੇਪਿਸਟ ਦੀ ਲੋੜ ਹੋਣ ਦੀ ਗੱਲ ਦੱਸੀ ਗਈ ਸੀ ਅਤੇ ਉਸ ਨੇ ਵੱਖ-ਵੱਖ ਸਮਿਆਂ ਦੋਰਾਨ ਪੀੜਿਤ ਮਹਿਲਾ ਤੇ ਉਸ ਦੇ ਪਤੀ ਤੋਂ 7 ਲੱਖ ਰੁਪਏ ਲੈ ਲਏ। ਹਾਲਕਿ ਪੁਲਿਸ ਮਾਮਲੇ ਵਿੱਚ ਲੋੜੀਂਦੇ ਹੋਰ ਪਹਿਲੂਆਂ ਦੀ ਵੀ ਜਾਂਚ ਕਰ ਰਹੀ ਹੈ।
ਤਾਜ਼ਾ ਖ਼ਬਰਾਂ
Free
ਨਿਊਜ਼ੀਲੈਂਡ ਭੇਜਣ ਤੇ ਬਿਊਟੀ ਥੈਰੇਪਿਸਟ ਦੀ ਨੌਕਰੀ ਦਿਵਾਉਣ ਦੇ ਨਾਂ ’ਤੇ 7 ਲੱਖ ਦੀ ਠੱਗੀ
ਮਾਛੀਵਾੜਾ ਸਾਹਿਬ, 11 ਸਤੰਬਰ (ਮਨੋਜ ਕੁਮਾਰ) ਨਿਊਜ਼ੀਲੈਂਡ ਵਿਖੇ ਬਿਊਟੀ ਥੈਰੇਪਿਸਟ ਦੀ ਨੌਕਰੀ ਦਿਵਾਉਣ ਅਤੇ ਵਰਕ ਵੀਜ਼ਾ ਲਗਵਾ ਕੇ ਵਿਦੇਸ਼ ਭੇਜਣ ਦੇ ਨਾਂ ...
ਅਜੀਤ ਡੈਸਕ
11-09-2026