11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸੀਟੀ ਯੂਨੀਵਰਸਿਟੀ ਦੀ ਸ਼ਾਂਭਵੀ ਨੇ ਈਸਟ ਜ਼ੋਨ ਬੈਡਮਿੰਟਨ ਚੈਂਪੀਅਨਸ਼ਿਪ 2026 ’ਚ ਜਿੱਤਿਆ ਸੋਨ ਤਗ਼ਮਾ

ਜਲੰਧਰ, 11 ਸਤੰਬਰ- ਸੀਟੀ ਯੂਨੀਵਰਸਿਟੀ ਲਈ ਇਹ ਬੇਹੱਦ ਮਾਣ ਵਾਲਾ ਪਲ ਰਿਹਾ, ਜਦੋਂ ਯੂਨੀਵਰਸਿਟੀ ਦੀ ਪ੍ਰਤਿਭਾਸ਼ਾਲੀ ਬੈਡਮਿੰਟਨ ਖਿਡਾਰਨ ਸ਼ਾਂਭਵੀ ਨੇ ਭੁਵਨੇਸ਼ਵਰ ਵਿਖੇ ...

ਅਜੀਤ ਡੈਸਕ 11-09-2026

ਜਲੰਧਰ, 11 ਸਤੰਬਰ- ਸੀਟੀ ਯੂਨੀਵਰਸਿਟੀ ਲਈ ਇਹ ਬੇਹੱਦ ਮਾਣ ਵਾਲਾ ਪਲ ਰਿਹਾ, ਜਦੋਂ ਯੂਨੀਵਰਸਿਟੀ ਦੀ ਪ੍ਰਤਿਭਾਸ਼ਾਲੀ ਬੈਡਮਿੰਟਨ ਖਿਡਾਰਨ ਸ਼ਾਂਭਵੀ ਨੇ ਭੁਵਨੇਸ਼ਵਰ ਵਿਖੇ ਆਯੋਜਿਤ ਈਸਟ ਜ਼ੋਨ ਇੰਟਰ-ਸਟੇਟ ਬੈਡਮਿੰਟਨ ਚੈਂਪੀਅਨਸ਼ਿਪ 2026 ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਬੇਮਿਸਾਲ ਹੁਨਰ, ਦ੍ਰਿੜ੍ਹ ਇਰਾਦੇ ਅਤੇ ਖੇਡ ਪ੍ਰਤੀ ਅਟੁੱਟ ਜਜ਼ਬੇ ਦਾ ਪ੍ਰਦਰਸ਼ਨ ਕਰਦਿਆਂ ਸ਼ਾਂਭਵੀ ਨੇ ਤਿੰਨ ਮੁਕਾਬਲਿਆਂ ਵਿਚ ਜਿੱਤ ਹਾਸਲ ਕਰ ਕੇ ਯੂਨੀਵਰਸਿਟੀ ਲਈ ਤਿੰਨ ਸੋਨ ਤਗ਼ਮੇ ਆਪਣੇ ਨਾਂ ਕੀਤੇ।

ਸ਼ਾਂਭਵੀ ਨੇ ਡਬਲਜ਼, ਮਿਕਸਡ ਡਬਲਜ਼ ਅਤੇ ਓਪਨ ਟੀਮ ਮੁਕਾਬਲੇ ਵਿਚ ਸੋਨ ਤਗ਼ਮੇ ਜਿੱਤੇ। ਉਸ ਦੀ ਇਹ ਸ਼ਾਨਦਾਰ ਉਪਲਬਧੀ ਉਸ ਦੀ ਅਣਥੱਕ ਮਿਹਨਤ, ਲਗਾਤਾਰ ਅਭਿਆਸ ਅਤੇ ਖੇਡ ਪ੍ਰਤੀ ਸਮਰਪਣ ਦਾ ਨਤੀਜਾ ਹੈ। ਉਸ ਦੀ ਇਸ ਕਾਮਯਾਬੀ ਨੇ ਉਸਦੇ ਪਰਿਵਾਰ, ਕੋਚਾਂ ਅਤੇ ਪੂਰੀ ਸੀਟੀ ਯੂਨੀਵਰਸਿਟੀ ਦੀ ਟੀਮ ਨੂੰ ਮਾਣ ਮਹਿਸੂਸ ਕਰਵਾਇਆ ਹੈ।

ਡਾ. ਮਨਬੀਰ ਸਿੰਘ, ਪ੍ਰੋ ਵਾਈਸ ਚਾਂਸਲਰ, ਸੀਟੀ ਯੂਨੀਵਰਸਿਟੀ, ਨੇ ਸ਼ਾਂਭਵੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਤਿੰਨ ਸੋਨ ਤਗ਼ਮੇ ਜਿੱਤਣਾ ਸੀਟੀ ਯੂਨੀਵਰਸਿਟੀ ਲਈ ਮਾਣ ਵਾਲੀ ਉਪਲਬਧੀ ਹੈ। ਸ਼ਾਂਭਵੀ ਦਾ ਸਮਰਪਣ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦਾ ਸੱਚਮੁੱਚ ਪ੍ਰੇਰਣਾਦਾਇਕ ਹੈ।

ਸੀਟੀ ਯੂਨੀਵਰਸਿਟੀ ਪਰਿਵਾਰ ਵੱਲੋਂ ਸ਼ਾਂਭਵੀ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਦਿਲੋਂ ਵਧਾਈ ਦਿੱਤੀ ਜਾਂਦੀ ਹੈ ਅਤੇ ਉਸ ਦੇ ਉਜਲੇ ਤੇ ਸਫ਼ਲ ਖੇਡ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਜਾਂਦੀਆਂ ਹਨ। ਉਸ ਦਾ ਇਹ ਸੁਨਹਿਰੀ ਪ੍ਰਦਰਸ਼ਨ ਇਕ ਵਾਰ ਫਿਰ ਖੇਡ ਪ੍ਰਤਿਭਾਵਾਂ ਨੂੰ ਨਿਖਾਰਨ ਅਤੇ ਵਿਦਿਆਰਥੀਆਂ ਨੂੰ ਉੱਚ ਪੱਧਰ ’ਤੇ ਆਪਣੀ ਕਾਬਲੀਅਤ ਦਿਖਾਉਣ ਲਈ ਮੌਕੇ ਪ੍ਰਦਾਨ ਕਰਨ ਪ੍ਰਤੀ ਸੀਟੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਪਿਛਲੀ ਖ਼ਬਰ ਐੱਸ. ਆਈ. ਟੀ ਅੱਗੇ ਨਹੀਂ ਪੇਸ ਹੋਏ ਸੁਖਬੀਰ ਬਾਦਲ, ਮੰਗੇ ਲਿਖਤੀ ਸਵਾਲ ਅਗਲੀ ਖ਼ਬਰ ਭਾਰਤ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਸਰਕਾਰ ਨੇ ਵਾਹਗਾ ਸਰਹੱਦ ਰਸਤੇ ਦੀ ਦਿੱਤੀ ਸੀ ਇਜਾਜ਼ਤ-ਮੰਤਰੀ ਅਰੋੜਾ