11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਬੈਂਕ ਮੁਲਾਜ਼ਮ ਅੱਜ ਹੜਤਾਲ 'ਤੇ

ਮਾਛੀਵਾੜਾ ਸਾਹਿਬ (ਲੁਧਿਆਣਾ), 11 ਸਤੰਬਰ (ਮਨੋਜ ਕੁਮਾਰ) - ਅੱਜ ਦੇਸ਼ ਦੇ ਸਾਰੇ ਸਰਕਾਰੀ ਬੈਂਕਾਂ ਦੇ ਲੱਖਾਂ ਮੁਲਾਜਮ ਇਕ ਦਿਨ ਦੀ ਮੁੰਕਮਲ ਹੜਤਾਲ ਤੇ ਹਨ। ਇਸ ਹੜਤਾਲ ਦਾ ਕਾਰਨ ਹਫ਼ਤੇ ਵਿਚ ਹੁਣ ਪੰਜ ਦਿਨਾਂ ਦੇ ਕੰਮਕਾਜ ਤੇ ਸਨੀਵਾਰ ਮੁੰਕਮਲ...

ਅਜੀਤ ਡੈਸਕ 11-09-2026

ਮਾਛੀਵਾੜਾ ਸਾਹਿਬ (ਲੁਧਿਆਣਾ), 11 ਸਤੰਬਰ (ਮਨੋਜ ਕੁਮਾਰ) - ਅੱਜ ਦੇਸ਼ ਦੇ ਸਾਰੇ ਸਰਕਾਰੀ ਬੈਂਕਾਂ ਦੇ ਲੱਖਾਂ ਮੁਲਾਜਮ ਇਕ ਦਿਨ ਦੀ ਮੁੰਕਮਲ ਹੜਤਾਲ ਤੇ ਹਨ। ਇਸ ਹੜਤਾਲ ਦਾ ਕਾਰਨ ਹਫ਼ਤੇ ਵਿਚ ਹੁਣ ਪੰਜ ਦਿਨਾਂ ਦੇ ਕੰਮਕਾਜ ਤੇ ਸਨੀਵਾਰ ਮੁੰਕਮਲ ਛੁੱਟੀ ਦੇ ਪੑਾਵਧਾਨ ਦੀ ਮੰਗ ਕੀਤੀ ਜਾ ਰਹੀ ਹੈ। ਇਸਦੇ ਮੱਦੇਨਜਰ ਮਾਛੀਵਾੜਾ ਸਥਿਤ ਸਾਰੇ ਸਰਕਾਰੀ ਬੈਂਕਾਂ ਦੇ ਸ਼ਟਰ ਵੀ ਬੰਦ ਪਏ ਹਨ। ਕੱਲ੍ਹ ਦੂਸਰਾ ਸਨੀਵਾਰ ਹੋਣ ਕਰਕੇ ਵੀ ਛੁੱਟੀ ਹੈ ਤੇ ਪਰਸੋਂ ਐਤਵਾਰ ਕਰਕੇ ਵੈਸੇ ਬੈਂਕ ਬੰਦ ਰਹਿਣਗੇ ਤੇ ਹੁਣ ਬੈਂਕਾਂ ਵਿਚ ਰੂਟੀਨ ਦਾ ਕੰਮ ਸੋਮਵਾਰ ਨੂੰ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਬੈਕ ਦੇ ਇਕ ਸੀਨੀਅਰ ਅਧਿਕਾਰੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਜੇਕਰ ਸਰਕਾਰ ਇਨ੍ਹਾਂ ਮੰਗਾਂ ਨੂੰ ਨਹੀ ਮੰਨਦੀ ਤਾਂ ਹੋ ਸਕਦਾ ਹੈ ਕਿ ਇਸ ਮਹੀਨੇ ਦੀ 28 ਸਤੰਬਰ ਤੋਂ ਤਿੰਨ ਦਿਨ ਬੈਂਕਾਂ ਵਿਚ ਫਿਰ ਹੜਤਾਲ ਦੇਖਣ ਨੂੰ ਮਿਲੇ। ਹਾਲਕਿ ਇਹਨਾਂ ਮੰਗਾਂ ਦੇ ਨਾਲ ਨਾਲ ਹੋਰ ਕਈ ਹੋਰ ਮੰਗਾਂ ਨੂੰ ਵੀ ਸਾਮਿਲ ਕੀਤਾ ਗਿਆ ਹੈ।

ਪਿਛਲੀ ਖ਼ਬਰ ਅੱਜ 672 ਵਕੀਲਾਂ ਦੀਆਂ ਵੋਟਾਂ ਕਰਨਗੀਆਂ ਜ਼ਿਲ੍ਹਾ ਬਾਰ ਦੀ ਪ੍ਰਧਾਨਗੀ ਦਾ ਫ਼ੈਸਲਾ ਅਗਲੀ ਖ਼ਬਰ ਈਡੀ ਵਿਰੁੱਧ ਆਖਰੀ ਸਾਹ ਤੱਕ ਜਾਰੀ ਰਹੇਗੀ ਮੇਰੀ ਲੜਾਈ - ਸੀਪੀਆਈ (ਐਮ) ਵਿਧਾਇਕ ਪੀ.ਏ. ਮੁਹੰਮਦ ਰਿਆਸ