ਜਲੰਧਰ, 10 ਸਤੰਬਰ (ਦਵਿੰਦਰ) - ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਚੂਨੀ ਲਾਲ ਭਗਤ ਦੀ ਮੌਤ ਤੋਂ ਬਾਅਦ, ਭਗਤ ਪਰਿਵਾਰ ਨੂੰ ਅੱਜ ਇਕ ਹੋਰ ਵੱਡਾ ਸਦਮਾ। ਉਨ੍ਹਾਂ ਦੇ ਜਵਾਈ ਮੋਹਨ ਲਾਲ ਭਗਤ ਦਾ ਵੀ ਅੱਜ ਦਿਹਾਂਤ ਹੋ ਗਿਆ। ਪਰਿਵਾਰ ਵਿਚ ਇੱਕੋ ਦਿਨ ਦੋ ਮੌਤਾਂ ਦੀ ਖ਼ਬਰ ਨੇ ਪੂਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਸੋਗ ਵਿਚ ਡੁੱਬਾ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਮੋਹਨ ਲਾਲ ਭਗਤ ਨੂੰ ਕੁਝ ਦਿਨ ਪਹਿਲਾਂ ਬ੍ਰੇਨ ਹੈਮਰੇਜ ਹੋਇਆ ਸੀ, ਜਿਸ ਕਾਰਨ ਉਹ ਗੰਭੀਰ ਹਾਲਤ ਵਿੱਚ ਸਨ। ਬ੍ਰੇਨ ਹੈਮਰੇਜ ਤੋਂ ਬਾਅਦ, ਉਹ ਕੋਮਾ ਵਿਚ ਚਲੇ ਗਏ ਅਤੇ ਅੱਜ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਮੋਹਨ ਲਾਲ ਭਗਤ ਦਿਲਬਾਗ ਨਗਰ, ਜਲੰਧਰ ਦੇ ਰਹਿਣ ਵਾਲੇ ਸਨ ਅਤੇ ਸਿੰਚਾਈ ਵਿਭਾਗ ਤੋਂ ਸੇਵਾਮੁਕਤ ਹੋਏ ਸਨ। ਜਿਵੇਂ ਹੀ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਆਈ, ਪਰਿਵਾਰ, ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਵਿਚ ਸੋਗ ਦੀ ਲਹਿਰ ਫੈਲ ਗਈ।
ਜਿੱਥੇ ਪਰਿਵਾਰ ਪਹਿਲਾਂ ਹੀ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਚੂਨੀ ਲਾਲ ਭਗਤ ਦੇ ਦਿਹਾਂਤ ਤੋਂ ਬਹੁਤ ਦੁਖੀ ਸੀ, ਉੱਥੇ ਉਨ੍ਹਾਂ ਦੇ ਜਵਾਈ ਮੋਹਨ ਲਾਲ ਭਗਤ ਦੀ ਖ਼ਬਰ ਨੇ ਸੋਗ ਨੂੰ ਹੋਰ ਵਧਾ ਦਿੱਤਾ। ਇਕੋ ਦਿਨ ਵਿਚ ਦੋ ਅਜ਼ੀਜ਼ਾਂ ਦੇ ਜਾਣ ਨਾਲ ਭਗਤ ਪਰਿਵਾਰ ਨੂੰ ਬਹੁਤ ਦੁੱਖ ਪਹੁੰਚਿਆ ਹੈ।
ਤਾਜ਼ਾ ਖ਼ਬਰਾਂ
Free
ਭਗਤ ਪਰਿਵਾਰ ਨੂੰ ਇਕ ਹੋਰ ਵੱਡਾ ਸਦਮਾ, ਜਵਾਈ ਮੋਹਨ ਲਾਲ ਭਗਤ ਦਾ ਵੀ ਦਿਹਾਂਤ
ਜਲੰਧਰ, 10 ਸਤੰਬਰ (ਦਵਿੰਦਰ) - ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਚੂਨੀ ਲਾਲ ਭਗਤ ਦੀ ਮੌਤ ਤੋਂ ਬਾਅਦ, ਭਗਤ ਪਰਿਵਾਰ ਨੂੰ ਅੱਜ ਇਕ ਹੋਰ ਵੱਡਾ ਸਦਮਾ। ਉਨ੍ਹਾਂ ਦੇ ਜਵਾਈ ਮੋਹਨ ਲਾਲ ਭਗਤ ਦਾ ਵੀ ਅੱਜ ਦਿਹਾਂਤ...
ਅਜੀਤ ਡੈਸਕ
10-09-2026