ਘੁਮਾਣ 10 ਸਤੰਬਰ (ਬਮਰਾਹ ) ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਸਖੋਵਾਲ ਦੇ ਡੇਰਿਆਂ ’ਤੇ ਰਹਿੰਦੇ 58 ਸਾਲਾਂ ਵਿਅਕਤੀ ਦਾ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਸਤਨਾਮ ਸਿੰਘ ਨੇ ਦੱਸਿਆ ਕਿ ਸੱਖੋਵਾਲ ਪਿੰਡ ਦੇ ਡੇਰਿਆਂ ਵਿਚ ਰਹਿੰਦੇ ਸਤਨਾਮ ਸਿੰਘ ( 57) ਪੁੱਤਰ ਜੋਗਿੰਦਰ ਸਿੰਘ ਜੋ ਕਿ ਘਰ ਵਿਚ ਇਕੱਲਾ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਡੇਰਿਆਂ ’ਤੇ ਸਥਿਤ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਉਸ ਦੇ ਘਰ ਵਿਚ ਤੂੜੀ ਵਾਲੇ ਕਮਰੇ ਵਿਚ ਬੋਰੀਆਂ ਨਾਲ ਢੱਕੀ ਹੋਈ ਲਾਸ਼ ਬਰਾਮਦ ਹੋਈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਥਾਣਾ ਘੁਮਾਣ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਥਾਣਾ ਮੁਖੀ ਰਜਵੰਤ ਕੌਰ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪਹੁੰਚੇ । ਇਸ ਮੌਕੇ ਥਾਣਾ ਮੁਖੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਦੇ ਸਰਪੰਚ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਸੀ। ਮੌਕੇ ’ਤੇ ਪਹੁੰਚ ਕੇ ਦੇਖਿਆ ਕਿ ਮ੍ਰਿਤਕ ਵਿਅਕਤੀ ਦੇ ਘਰ ਵਿਚ ਤੂੜੀ ਵਾਲੇ ਕਮਰੇ ਵਿਚੋਂ ਬੋਰੀਆਂ ਨਾਲ ਢੱਕੀ ਹੋਈ ਲਾਸ਼ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਲਾਸ਼ ਕਾਫ਼ੀ ਖ਼ਰਾਬ ਹੋ ਚੁੱਕੀ ਹੈ ਇੱਥੋਂ ਤੱਕ ਕਿ ਲਾਸ਼ ਵਿਚ ਕੀੜੇ ਚੱਲ ਰਹੇ ਹਨ। ਜਿਸ ਤੋਂ ਲੱਗਦਾ ਹੈ ਕਿ ਕਤਲ ਕਾਫ਼ੀ ਦਿਨ ਪਹਿਲਾਂ ਦਾ ਹੋਇਆ ਹੈ। ਘਰ ਵਿਚ ਕਿਸੇ ਦਾ ਆਉਣ ਜਾਣ ਨਹੀਂ ਸੀ ਜਿਸ ਕਰਕੇ ਇਸ ਕਤਲ ਦਾ ਪਤਾ ਨਹੀਂ ਲੱਗ ਸਕਿਆ। ਜਦ ਤਿੰਨ ਚਾਰ ਦਿਨ ਪਰਿਵਾਰ ਮੈਂਬਰਾਂ ਨੂੰ ਮ੍ਰਿਤਕ ਵਿਅਕਤੀ ਦਾ ਪਤਾ ਨਹੀਂ ਲੱਗਾ ਤਾਂ ਉਸ ਦੇ ਘਰ ਵਿਚ ਦੇਖਣ ਤੋਂ ਬਾਅਦ ਇਸ ਸਾਰੀ ਘਟਨਾ ਬਾਰੇ ਪਤਾ ਲੱਗਾ ਹੈ। ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਕਰਵਾਉਣ ਲਈ ਭੇਜੀ ਜਾਵੇਗੀ ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ ।
ਤਾਜ਼ਾ ਖ਼ਬਰਾਂ
Free
ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਸਖੋਵਾਲ ਦੇ ਡੇਰਿਆਂ ’ਤੇ ਰਹਿੰਦੇ ਵਿਅਕਤੀ ਦਾ ਕਤਲ
ਘੁਮਾਣ 10 ਸਤੰਬਰ (ਬਮਰਾਹ ) ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਸਖੋਵਾਲ ਦੇ ਡੇਰਿਆਂ ’ਤੇ ਰਹਿੰਦੇ 58 ਸਾਲਾਂ ਵਿਅਕਤੀ ਦਾ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ...
ਅਜੀਤ ਡੈਸਕ
10-09-2026