10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਹਾਜ਼ਰੀ ’ਚ ਅਸ਼ੋਕ ਨਾਨੋਵਾਲ ਨੇ ਫੜਿਆ ਭਾਜਪਾ ਦਾ ਪਲਾ

ਬਲਾਚੌਰ 10 ਸਤੰਬਰ (ਦੀਦਾਰ ਸਿੰਘ ਬਲਾਚੌਰੀਆ) ਵਿਧਾਨ ਸਭਾ ਹਲਕਾ ਬਲਾਚੌਰ ਤੋਂ ਅਕਾਲੀ ਦਲ ਨਾਲ ਸੰਬੰਧਤ ਸੀਨੀਅਰ ਆਗੂ ਅਸ਼ੋਕ ਕੁਮਾਰ ਨਾਨੋਵਾਲ ਨੇ ਹਰਿਆਣਾ...

ਅਜੀਤ ਡੈਸਕ 10-09-2026

ਬਲਾਚੌਰ 10 ਸਤੰਬਰ (ਦੀਦਾਰ ਸਿੰਘ ਬਲਾਚੌਰੀਆ) ਵਿਧਾਨ ਸਭਾ ਹਲਕਾ ਬਲਾਚੌਰ ਤੋਂ ਅਕਾਲੀ ਦਲ ਨਾਲ ਸੰਬੰਧਤ ਸੀਨੀਅਰ ਆਗੂ ਅਸ਼ੋਕ ਕੁਮਾਰ ਨਾਨੋਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਹਾਜ਼ਰੀ ਵਿਚ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਇਸ ਤੋਂ ਪਹਿਲਾਂ ਉਹ ਜੋਨ ਪੋਜੇਵਾਲ ਤੋਂ ਜ਼ਿਲ੍ਹਾਂ ਪ੍ਰੀਸ਼ਦ ਦੀ ਚੋਣ ਵੀ ਲੜ ਚੁੱਕੇ ਹਨ। ਕੁੱਝ ਕੁ ਮਹੀਨੇ ਉਨ੍ਹਾਂ ਨੇ ਬਲਾਚੌਰ ਲੋਕ ਭਲਾਈ ਮੰਚ ਬਣਾਇਆ ਸੀ। ਦੂਜੇ ਪਾਸੇ ਵਰਣਨਯੋਗ ਇਹ ਹੈ ਬਲਾਚੌਰ ਵਿਖੇ 12 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਲਾਚੌਰ ਵਿਚ ਪੰਜਾਬ ਬਚਾਓ ਰੈਲੀ ਕੀਤੀ ਜਾ ਰਹੀ ਹੈ ਜਿਸ ਨੂੰ ਸੁਖਬੀਰ ਸਿੰਘ ਬਾਦਲ ਸੰਬੋਧਨ ਕਰਨ ਲਈ ਆ ਰਹੇ ਹਨ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਿਚ ਦਾ ਹਿੱਸਾ ਬਣੇ ਸਾਬਕਾ ਸੰਮਤੀ ਚੇਅਰਮੈਨ ਹਰ ਅਮਰਿੰਦਰ ਸਿੰਘ ਰਿੰਕੂ ਚਾਂਦਪੁਰੀ ਨੇ ਅਕਾਲੀ ਦਲ ਪੁਨਰ ਸੁਰਜੀਤ ਨੂੰ ਅਲਵਿਦਾ ਆਖ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਗਏ ਸਨ। ਲੰਘੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਪੋਜੇਵਾਲ ਤੋਂ ਚੋਣ ਲੜ ਚੁੱਕੇ ਹਨ ਜਿੱਥੋਂ ਅਸ਼ੋਕ ਕੁਮਾਰ ਨਾਨੋਵਾਲ ਨੇ ਵੀ ਚੋਣ ਲੜੀ ਸੀ ਤੇ ਦੂਜੇ ਨੰਬਰ ’ਤੇ ਆਏ ਸਨ।

ਪਿਛਲੀ ਖ਼ਬਰ ਇਥੋਪੀਆ ਦੇ ਵਿਦੇਸ਼ ਮੰਤਰੀ, ਗੇਡੀਅਨ ਟਿਮੋਥੇਵੋਸ ਹੇਸੇਬਨ, ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ ਪਹੁੰਚੇ ਦਿੱਲੀ ਅਗਲੀ ਖ਼ਬਰ ਚੰਗੀ ਗੱਲ ਹੈ ਅਸ਼ੋਕ ਸਿਧਾਰਥ ਦਾ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਫ਼ੈਸਲਾ - ਮਾਇਆਵਤੀ