09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪੰਜਾਬ ਦੀ ਅਣਖ ਤੇ ਵਿਰਾਸਤ ਦੁਨੀਆ ’ਚ ਗੂੰਜਦੀ ਹੈ ਤੇ ਆਸਟ੍ਰੇਲੀਆ ਇਸ ਦੀ ਮਜ਼ਬੂਤ ਕੜੀ ਹੈ -ਕੇਵਲ ਸਿੰਘ ਢਿੱਲੋਂ

ਚੰਡੀਗੜ੍ਹ, 10 ਸਤੰਬਰ - ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਓ.ਏ.ਐੱਮ ਅਤੇ ਸੈਕਿੰਡ ਸੈਕਟਰੀ ਓਰਸਨ ਪਾਸੀ

ਅਜੀਤ ਡੈਸਕ 09-09-2026

ਚੰਡੀਗੜ੍ਹ, 10 ਸਤੰਬਰ - ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਓ.ਏ.ਐੱਮ ਅਤੇ ਸੈਕਿੰਡ ਸੈਕਟਰੀ ਓਰਸਨ ਪਾਸੀ ਨਾਲ ਚੰਡੀਗੜ੍ਹ ਸਥਿਤ ਉਨ੍ਹਾਂ ਦੀ  ਰਿਹਾਇਸ਼ 'ਤੇ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਕੇਵਲ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਗੱਲਬਾਤ ਦਾ ਅਹਿਮ ਪਹਿਲੂ ਆਸਟ੍ਰੇਲੀਆ ਵਿਚ ਪੜ੍ਹ ਰਹੇ ਪੰਜਾਬੀ ਵਿਦਿਆਰਥੀਆਂ ਦੀ ਸੁਰੱਖਿਆ ਤੇ ਭਲਾਈ ਯਕੀਨੀ ਬਣਾਉਣਾ ਰਿਹਾ। ਨਾਲ਼ ਹੀ ਪੰਜਾਬ ਦੇ ਇਤਿਹਾਸਕ ਵਿਰਸੇ, ਵਿਕਾਸ ਯਾਤਰਾ ਅਤੇ ਸਾਡੀ ਜੁਝਾਰੂ ਪਰਵਾਸੀ ਰਾਹੀਂ ਵਧ ਰਹੇ ਪੰਜਾਬ-ਆਸਟ੍ਰੇਲੀਆ ਸਬੰਧਾਂ 'ਤੇ ਵੀ ਭਰਪੂਰ ਚਰਚਾ ਹੋਈ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਅਣਖ ਤੇ ਵਿਰਾਸਤ ਅੱਜ ਦੁਨੀਆ ਭਰ ਵਿੱਚ ਗੂੰਜਦੀ ਹੈ ਤੇ ਆਸਟ੍ਰੇਲੀਆ ਇਸ ਰਿਸ਼ਤੇ ਦੀ ਇਕ ਮਜ਼ਬੂਤ ਕੜੀ ਹੈ।

 

 

ਪਿਛਲੀ ਖ਼ਬਰ ਪਿੰਡ ਕੁੱਤੀਵਾਲ ਵਿਖੇ ਘਰ ਨੂੰ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਦਾ ਸਮਾਨ ਸੜ ਕੇ ਸੁਆਹ ਅਗਲੀ ਖ਼ਬਰ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਅਸੀਂ ਵਚਨਬੱਧ ਹਾਂ- ਮੁੱਖ ਮੰਤਰੀ ਭਗਵੰਤ ਮਾਨ