09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਵੀਂ ਪੈਦਲ ਸ਼ਬਦ ਚੌਂਕੀ ਸਾਹਿਬ ਯਾਤਰਾ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਕਿਲ੍ਹਾ ਗਵਾਲੀਅਰ ਲਈ ਰਵਾਨਾ

ਅੰਮ੍ਰਿਤਸਰ, 9 ਸਤੰਬਰ (ਜਸਵੰਤ ਸਿੰਘ ਜੱਸ)- ਕਾਰ ਸੇਵਾ ਸੰਪਰਦਾਇ ਖਡੂਰ ਸਾਹਿਬ ਵਾਲੇ ਸੰਤ ਬਾਬਾ ਸੇਵਾ ਸਿੰਘ ਦੀ ਪ੍ਰੇਰਨਾ ਸਦਕਾ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਵਲੋਂ ਛੇਵੀਂ ਪੈਦਲ ਚੌਂਕੀ ਸਾਹਿਬ ਯਾਤਰਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਅਰਦਾਸ ਕਰਕੇ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਕਿਲ੍ਹਾ ਗਵਾਲੀਅਰ ਮੱਧ ਪ੍ਰਦੇਸ਼ ਲਈ ਰਵਾਨਾ ਹੋਈ।

ਅਜੀਤ ਡੈਸਕ 09-09-2026

ਅੰਮ੍ਰਿਤਸਰ, 9 ਸਤੰਬਰ (ਜਸਵੰਤ ਸਿੰਘ ਜੱਸ)- ਕਾਰ ਸੇਵਾ ਸੰਪਰਦਾਇ ਖਡੂਰ ਸਾਹਿਬ ਵਾਲੇ ਸੰਤ ਬਾਬਾ ਸੇਵਾ ਸਿੰਘ ਦੀ ਪ੍ਰੇਰਨਾ ਸਦਕਾ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਵਲੋਂ ਛੇਵੀਂ ਪੈਦਲ ਚੌਂਕੀ ਸਾਹਿਬ ਯਾਤਰਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਅਰਦਾਸ ਕਰਕੇ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਕਿਲ੍ਹਾ ਗਵਾਲੀਅਰ ਮੱਧ ਪ੍ਰਦੇਸ਼ ਲਈ ਰਵਾਨਾ ਹੋਈ। ਪ੍ਰੋਫੈਸਰ ਗੁਰਵਿੰਦਰ ਸਿੰਘ ਮਮਣਕੇ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਪੈਦਲ ਚੌਂਕੀ ਸਾਹਿਬ ਯਾਤਰਾ 7 ਅਕਤੂਬਰ ਨੂੰ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਕਿਲਾ ਗਵਾਲੀਅਰ ਵਿਖੇ ਪੁੱਜ ਕੇ ਸੰਪੂਰਨ ਹੋਵੇਗੀ। ਅੱਜ ਪੈਦਲ ਚੌਂਕੀ ਸਾਹਿਬ ਯਾਤਰਾ ਦੀ ਰਵਾਨਗੀ ਰਵਾਨਗੀ ਮੌਕੇ ਅਰਦਾਸੀਏ ਭਾਈ ਪ੍ਰੇਮ ਸਿੰਘ ਤੋਂ ਇਲਾਵਾ ਕਾਰ ਸੇਵਾ ਖਡੂਰ ਸਾਹਿਬ ਤੋਂ ਕਈ ਸੰਤ ਮਹਾਂਪੁਰਸ਼, ਵੱਡੀ ਗਿਣਤੀ ਵਿਚ ਸੰਗਤਾਂ ਅਤੇ ਪ੍ਰਬੰਧਕ ਸ਼ਾਮਿਲ ਸਨ।

ਪਿਛਲੀ ਖ਼ਬਰ ਤਿੰਨ ਦਿਨਾਂ ’ਚ ਦੂਜੀ ਵਾਰ ਏਅਰ ਇੰਡੀਆ ਦੀ ਉਡਾਣ ਰੱਦ, 110 ਤੋਂ ਵੱਧ ਯਾਤਰੀ ਪ੍ਰੇਸ਼ਾਨ ਅਗਲੀ ਖ਼ਬਰ ਦਲਿਤ ਸਮਾਜ ਵਲੋਂ ਲੁਧਿਆਣਾ ਵਿਖੇ ਨੈਸ਼ਨਲ ਹਾਈਵੇ ਕੀਤਾ ਗਿਆ ਜਾਮ