07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਮੈਕਸੀਕੋ ’ਚ ਧਾਰਮਿਕ ਸਮਾਗਮ ਦੌਰਾਨ ਆਤਿਸ਼ਬਾਜੀ ਦੇ ਸਾਮਾਨ ’ਚ ਧਮਾਕਾ, 10 ਦੀ ਮੌਤ

ਮੈਕਸੀਕੋ, 7 ਸਤੰਬਰ- ਮੈਕਸੀਕੋ ਵਿਚ ਇਕ ਚਰਚ ਦੇ ਧਾਰਮਿਕ ਸਮਾਗਮ ਦੌਰਾਨ ਆਤਿਸ਼ਬਾਜ਼ੀ ਦੇ ਸਾਮਾਨ ’ਚ ਦਾ ਇਕ ਸ਼ਕਤੀਸ਼ਾਲੀ ਧਮਾਕਾ ਹੋਇਆ। ਇਸ ਵਿਚ ਦਸ ਲੋਕ ਮਾਰੇ ਗਏ ਅਤੇ 64 ਜ਼ਖਮੀ ਹੋ ਗਏ।

ਅਜੀਤ ਡੈਸਕ 07-09-2026

ਮੈਕਸੀਕੋ, 7 ਸਤੰਬਰ- ਮੈਕਸੀਕੋ ਵਿਚ ਇਕ ਚਰਚ ਦੇ ਧਾਰਮਿਕ ਸਮਾਗਮ ਦੌਰਾਨ ਆਤਿਸ਼ਬਾਜ਼ੀ ਦੇ ਸਾਮਾਨ ’ਚ ਦਾ ਇਕ ਸ਼ਕਤੀਸ਼ਾਲੀ ਧਮਾਕਾ ਹੋਇਆ। ਇਸ ਵਿਚ ਦਸ ਲੋਕ ਮਾਰੇ ਗਏ ਅਤੇ 64 ਜ਼ਖਮੀ ਹੋ ਗਏ। ਧਮਾਕੇ ਕਾਰਨ ਇਕ ਕੰਧ ਵੀ ਢਹਿ ਗਈ। ਇਹ ਹਾਦਸਾ ਦੇਰ ਰਾਤ ਮੈਕਸੀਕੋ ਰਾਜ ਦੇ ਟੇਮਾਸਕੈਲਸਿੰਗੋ ਸ਼ਹਿਰ ਵਿਚ ਨੁਏਸਟਰਾ ਸੇਨਯੋਰਾ ਡੇ ਲਾ ਲੂਜ਼ ਚਰਚ ਦੇ ਨੇੜੇ ਵਾਪਰਿਆ। ਸੈਂਕੜੇ ਲੋਕ ਆਤਿਸ਼ਬਾਜ਼ੀ ਦੇਖਣ ਲਈ ਇਕੱਠੇ ਹੋਏ ਸਨ। ਧਮਾਕੇ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ।

ਮੈਕਸੀਕਨ ਰਾਜ ਦੇ ਅਟਾਰਨੀ ਜਨਰਲ ਦੇ ਦਫ਼ਤਰ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਥਾਨਕ ਬਿਸ਼ਪ ਨੇ ਕਿਹਾ ਕਿ ਜ਼ਖਮੀਆਂ ਵਿਚ ਦੋ ਪਾਦਰੀ ਵੀ ਸ਼ਾਮਿਲ ਹਨ। ਟੇਮਾਸਕੈਲਸਿੰਗੋ ਦੀ ਆਬਾਦੀ ਲਗਭਗ 66,000 ਹੈ ਅਤੇ ਇਹ ਮੈਕਸੀਕੋ ਸਿਟੀ ਤੋਂ ਲਗਭਗ 160 ਕਿਲੋਮੀਟਰ ਉੱਤਰ-ਪੱਛਮ ਵਿਚ ਸਥਿਤ ਹੈ।

ਪਿਛਲੀ ਖ਼ਬਰ ਜਗਸੇਰ ਸਿੰਘ ਖੰਗੂੜਾ ਨੇ ਨੌਰਥ ਜੋਨ ਇੰਟਰ ਸਟੇਟ ਬੈਡਮਿੰਟਨ 'ਚ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਦਿੱਲੀ ਇਮਾਰਤ ਹਾਦਸਾ: ਮਰਨ ਵਾਲਿਆਂ ਦੀ ਗਿਣਤੀ ਹੋਈ 6