06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸਰਕਾਰ ਨੇ ਕੀਮਤਾਂ ਕਾਬੂ ਕਰਨ ਲਈ 17 ਸ਼ਹਿਰਾਂ ’ਚ 4,000 ਟਨ ਬਫਰ ਪਿਆਜ਼ ਵੇਚਿਆ

ਨਵੀਂ ਦਿੱਲੀ, 6 ਸਤੰਬਰ (ਪੀ.ਟੀ.ਆਈ.)-ਪਿਆਜ਼ ਦੀਆਂ ਤੇਜ਼ੀ ਨਾਲ ਵਧ ਰਹੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਸਰਕਾਰ ਵਲੋਂ ਸਬਸਿਡੀ ਵਾਲੀ ਦਰ ’ਤੇ ਕੀਤੀ ਜਾ ਰਹੀ ਵਿਕਰੀ ਤਹਿਤ ਪਹਿਲੇ 10 ਦਿਨਾਂ ’ਚ ਦੇਸ਼ ਦੇ 17 ਸ਼ਹਿਰਾਂ ’ਚ ਲਗਭਗ 4,000 ਟਨ ਬਫਰ ਪਿਆਜ਼ ...

ਅਜੀਤ ਡੈਸਕ 06-09-2026

ਨਵੀਂ ਦਿੱਲੀ, 6 ਸਤੰਬਰ (ਪੀ.ਟੀ.ਆਈ.)-ਪਿਆਜ਼ ਦੀਆਂ ਤੇਜ਼ੀ ਨਾਲ ਵਧ ਰਹੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਸਰਕਾਰ ਵਲੋਂ ਸਬਸਿਡੀ ਵਾਲੀ ਦਰ ’ਤੇ ਕੀਤੀ ਜਾ ਰਹੀ ਵਿਕਰੀ ਤਹਿਤ ਪਹਿਲੇ 10 ਦਿਨਾਂ ’ਚ ਦੇਸ਼ ਦੇ 17 ਸ਼ਹਿਰਾਂ ’ਚ ਲਗਭਗ 4,000 ਟਨ ਬਫਰ ਪਿਆਜ਼ ਵੇਚਿਆ ਜਾ ਚੁੱਕਾ ਹੈ। ਇਹ ਜਾਣਕਾਰੀ ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਦਿੱਤੀ ਹੈ। ਕੇਂਦਰ ਸਰਕਾਰ ਦੀਆਂ ਏਜੰਸੀਆਂ ਐੱਨ.ਸੀ.ਸੀ.ਐੱਫ. ਤੇ ਨੈਫੈਡ ਕੋਲ ਸਾਲ 2026 ਲਈ 1.21 ਲੱਖ ਟਨ ਪਿਆਜ਼ ਦਾ ਬਫਰ ਸਟਾਕ ਮੌਜੂਦ ਹੈ। ਇਨ੍ਹਾਂ ਏਜੰਸੀਆਂ ਵਲੋਂ ਪਿਆਜ਼ ਪੈਦਾ ਕਰਨ ਵਾਲੇ ਸੂਬਿਆਂ ਤੋਂ ਵੱਡੀ ਮਾਤਰਾ ’ਚ ਸਟੋਰ ਕੀਤਾ ਪਿਆਜ਼ ਖਪਤ ਵਾਲੇ ਕੇਂਦਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ।

ਇਸ ਲਈ ਵਿਸ਼ੇਸ਼ ਰੇਲ ਰੇਕ ‘ਕੰਦਾ ਐਕਸਪ੍ਰੈੱਸ’ ਤੇ ਟਰੱਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਕੀਮਤਾਂ ਘਟਾਉਣ ਲਈ ਚੁਣੇ ਗਏ ਕੀਮਤ-ਸੰਵੇਦਨਸ਼ੀਲ ਸ਼ਹਿਰਾਂ ’ਚ ਪਿਆਜ਼ 35 ਰੁਪਏ ਪ੍ਰਤੀ ਕਿਲੋ ਦੀ ਸਬਸਿਡੀ ਵਾਲੀ ਦਰ ’ਤੇ ਵੇਚਿਆ ਜਾ ਰਿਹਾ ਹੈ। ਨਿਧੀ ਖਰੇ ਨੇ ਦੱਸਿਆ ਕਿ ਹੁਣ ਤੱਕ 17 ਸ਼ਹਿਰਾਂ ’ਚ ਲਗਭਗ 4,000 ਟਨ ਬਫਰ ਪਿਆਜ਼ ਵੇਚਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ‘ਕੰਦਾ ਐਕਸਪ੍ਰੈੱਸ’ ਰਾਹੀਂ ਪਿਆਜ਼ ਦੀਆਂ ਵੱਡੀਆਂ ਖੇਪਾਂ ਦਿੱਲੀ ਤੇ ਚੇਨਈ ਪਹੁੰਚ ਚੁੱਕੀਆਂ ਹਨ। ਹੁਣ ਤੀਜੀ ਰੇਲ ਰੇਕ ਗੁਹਾਟੀ ਭੇਜਣ ਲਈ ਲੋਡ ਕੀਤੀ ਜਾ ਰਹੀ ਹੈ, ਜਿਸ ਨੂੰ ਆਉਣ ਵਾਲੇ ਦਿਨਾਂ ’ਚ ਰਵਾਨਾ ਕੀਤਾ ਜਾਵੇਗਾ।ਖਰੇ ਨੇ ਕਿਹਾ ਕਿ ਬਫਰ ਪਿਆਜ਼ ਦੀ ਵੰਡ ਨਾਲ ਖਪਤਕਾਰਾਂ ਨੂੰ ਕੁਝ ਰਾਹਤ ਮਿਲੀ ਹੈ ਤੇ ਕੀਮਤਾਂ ’ਚ ਥੋੜ੍ਹੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਬਫਰ ਸਟਾਕ ’ਚ ਮੌਜੂਦ ਪਿਆਜ਼ ਦੀ ਮਾਤਰਾ ਤੇ ਗੁਣਵੱਤਾ ਨਿੱਜੀ ਵਪਾਰੀਆਂ ਵੱਲੋਂ ਵੇਚੇ ਜਾ ਰਹੇ ਪਿਆਜ਼ ਦੇ ਬਰਾਬਰ ਹੈ।

ਪਿਛਲੀ ਖ਼ਬਰ ਦੁਨੀਆ ਦੇ ਨਵੇਂ ਨਕਸ਼ੇ ’ਤੇ ਭਾਰਤ ਵਲੋਂ ਇਤਰਾਜ਼ ਕਿਹਾ, ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਅਧਿਕਾਰਤ ਨਕਸ਼ੇ ਅਨੁਸਾਰ ਦਰਸਾਇਆ... ਅਗਲੀ ਖ਼ਬਰ ਮੱਧ ਪ੍ਰਦੇਸ਼ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 10 ਮੌਤਾਂ-ਕਈ ਬਿਮਾਰ