06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਗਲਤ ਦਵਾਈ ਖਾਣ ਨਾਲ ਵਿਆਹੁਤਾ ਲੜਕੀ ਦੀ ਹੋਈ ਮੌਤ

ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ), 6 ਸਤੰਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)- ਸਥਾਨਕ ਬਿਗੜਵਾਲ ਰੋਡ 'ਤੇ ਸੰਤ ਕਲੋਨੀ ਦੀ...

ਅਜੀਤ ਡੈਸਕ 06-09-2026

ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ), 6 ਸਤੰਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)- ਸਥਾਨਕ ਬਿਗੜਵਾਲ ਰੋਡ 'ਤੇ ਸੰਤ ਕਲੋਨੀ ਦੀ ਇਕ ਨੌਜਵਾਨ ਵਿਆਹੁਤਾ ਲੜਕੀ ਦੀ ਘਰ ਵਿਚ ਪਈ ਪੁਰਾਣੀ/ਗਲਤ ਦਵਾਈ ਖਾਣ ਨਾਲ ਮੌਤ ਹੋਣ ਦੀ ਖ਼ਬਰ ਹੈ। ਨਵੀਂ ਅਨਾਜ ਮੰਡੀ ਪੁਲਿਸ ਚੌਂਕੀ ਸੁਨਾਮ ਊਧਮ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਰਾਮ ਸਿੰਘ ਨੇ ਦੱਸਿਆ ਕਿ ਸੰਤ ਕਲੋਨੀ ਸੁਨਾਮ ਦੀ ਮਨੀਸ਼ਾ ਰਾਣੀ ਜੋ ਕਿ ਲੰਮੇ ਸਮੇ ਤੋਂ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿੰਦੀ ਸੀ।

ਬੀਤੀ ਰਾਤ ਉਸ ਨੇ ਆਪਣੇ ਘਰ ਵਿਚ ਹੀ ਪਈ ਕੋਈ ਪੁਰਾਣੀ/ ਗਲਤ ਦਵਾਈ ਖਾ ਲਈ। ਪਤਾ ਲੱਗਣ ਤੇ ਮਨੀਸ਼ਾ ਰਾਣੀ ਨੂੰ ਉਸ ਦੇ ਪੇਕੇ ਅਤੇ ਸਹੁਰੇ ਪਰਿਵਾਰ ਵਲੋਂ ਇਲਾਜ ਲਈ  ਸੁਨਾਮ ਦੇ ਇਕ ਨਿਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਜਿੱਥੇ ਮੁਨੀਸ਼ਾ ਰਾਣੀ (21) ਪਤਨੀ ਸੰਦੀਪ ਕੁਮਾਰ ਵਾਸੀ ਸੁਨਾਮ ਦੀ ਇਲਾਜ ਦੌਰਾਨ ਦੇਰ ਰਾਤ ਮੌਤ ਹੋ ਗਈ।

ਸਹਾਇਕ ਥਾਣੇਦਾਰ ਰਾਮ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮ੍ਰਿਤਕਾ ਮੁਨੀਸ਼ਾ ਰਾਣੀ ਦੀ ਮਾਤਾ ਮੰਜੂ ਰਾਣੀ ਦੇ ਬਿਆਨਾਂ ਤੇ ਬੀ. ਐਨ. ਐਸ. ਐਸ. ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਕੇ ਪੋਸਟਮਾਰਟਮ ਉਪਰੰਤ ਮ੍ਰਿਤਕਾ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।

ਪਿਛਲੀ ਖ਼ਬਰ ਪੁੱਤਾਂ ਵਾਂਗ ਪਾਲੇ ਦੋਹਤੇ ਨੇ ਨਾਨੀ ਦਾ ਕੀਤਾ ਕਾਤਲ ਅਗਲੀ ਖ਼ਬਰ ਛੋਟੇ ਹਾਥੀ ਤੇ ਟਰੈਕਟਰ-ਟਰਾਲੀ ਦੀ ਟੱਕਰ, ਇਕ ਜ਼ਖਮੀ