04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਮਹਾਰਾਸ਼ਟਰ ਦੇ ਆਦਿਵਾਸੀ ਵਿਦਿਆਰਥੀਆਂ ਦੀ ਲੜਾਈ ਸਿਰਫ਼ ਸਿੱਖਿਆ, ਨੌਕਰੀਆਂ ਲਈ ਨਹੀਂ, ਸਗੋਂ ਆਦਿਵਾਸੀ ਪਛਾਣ ਲਈ ਵੀ ਹੈ-ਰਾਹੁਲ

ਨਵੀਂ ਦਿੱਲੀ, 4 ਸਤੰਬਰ (ਪੀ.ਟੀ.ਆਈ.)-ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਦੇ ਆਦਿਵਾਸੀ ਵਿਦਿਆਰਥੀਆਂ ਦੀ ਲੜਾਈ ਸਿਰਫ਼ ਸਿੱਖਿਆ, ਰੁਜ਼ਗਾਰ, ਹੋਸਟਲਾਂ ਅਤੇ ਭੋਜਨ ਲਈ ਨਹੀਂ ਹੈ, ਸਗੋਂ ਇਹ ...

ਅਜੀਤ ਡੈਸਕ 04-09-2026

ਨਵੀਂ ਦਿੱਲੀ, 4 ਸਤੰਬਰ (ਪੀ.ਟੀ.ਆਈ.)-ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਦੇ ਆਦਿਵਾਸੀ ਵਿਦਿਆਰਥੀਆਂ ਦੀ ਲੜਾਈ ਸਿਰਫ਼ ਸਿੱਖਿਆ, ਰੁਜ਼ਗਾਰ, ਹੋਸਟਲਾਂ ਅਤੇ ਭੋਜਨ ਲਈ ਨਹੀਂ ਹੈ, ਸਗੋਂ ਇਹ ਉਨ੍ਹਾਂ ਦੀ ਹੋਂਦ ਅਤੇ ਆਦਿਵਾਸੀ ਪਛਾਣ ਲਈ ਵੀ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਬੁੱਧਵਾਰ ਨੂੰ ਨਾਸਿਕ ਦੇ ਆਪਣੇ ਦੌਰੇ ਦੌਰਾਨ ਆਦਿਵਾਸੀ ਵਿਦਿਆਰਥੀਆਂ ਨਾਲ ਹੋਈ ਆਪਣੀ ਗੱਲਬਾਤ ਦੀ ਇੱਕ ਵੀਡੀਓ ਐਕਸ ’ਤੇ ਸਾਂਝੀ ਕੀਤੀ। ਵੀਡੀਓ ਦੇ ਨਾਲ ਐਕਸ ’ਤੇ ਹਿੰਦੀ ਵਿੱਚ ਇੱਕ ਪੋਸਟ ਵਿੱਚ ਗਾਂਧੀ ਨੇ ਕਿਹਾ ਕਿ ਅਸੀਂ ਆਦਿਵਾਸੀ ਹਾਂ; ਆਰ.ਐਸ.ਐਸ.-ਬੀ.ਜੇ.ਪੀ. ਸਾਨੂੰ ਬਨਵਾਸੀ ਬਣਾਉਣਾ ਚਾਹੁੰਦੇ ਹਨ’। ਨਾਸਿਕ ਅਤੇ ਮਹਾਰਾਸ਼ਟਰ ਦੇ ਆਦਿਵਾਸੀ ਵਿਦਿਆਰਥੀਆਂ ਦੀ ਲੜਾਈ ਸਿਰਫ਼ ਸਿੱਖਿਆ, ਰੁਜ਼ਗਾਰ, ਹੋਸਟਲਾਂ ਅਤੇ ਭੋਜਨ ਲਈ ਨਹੀਂ ਹੈ-ਇਹ ਉਨ੍ਹਾਂ ਦੀ ਹੋਂਦ ਅਤੇ ਆਦਿਵਾਸੀ ਪਛਾਣ ਲਈ ਵੀ ਹੈ। ਗਾਂਧੀ ਨੇ ਕਿਹਾ ਕਿ ਇਨ੍ਹਾਂ ਬਹਾਦਰ ਵਿਦਿਆਰਥੀਆਂ ਨੂੰ ਮਿਲ ਕੇ ਖੁਸ਼ੀ ਹੋਈ, ਜਿਨ੍ਹਾਂ ਨੇ ਮਹਾਰਾਸ਼ਟਰ ਸਰਕਾਰ ਦੇ ਸਾਹਮਣੇ ਡਟ ਕੇ ਆਪਣੇ ਹੱਕਾਂ ਲਈ ਆਵਾਜ਼ ਉਠਾਈ ਅਤੇ ਜਿੱਤ ਹਾਸਲ ਕੀਤੀ।

ਪਿਛਲੀ ਖ਼ਬਰ ਚੰਗੇ ਸਕੂਲਾਂ ਦੀ ਮੰਗ ਸਰਕਾਰ ਵਿਰੋਧੀ ਕਿਵੇਂ ਹੋ ਸਕਦੀ ਹੈ-ਦੀਪਕੇ ਅਗਲੀ ਖ਼ਬਰ ਸ੍ਰੀਨਗਰ ਹਵਾਈ ਅੱਡੇ ’ਤੇ ਇੰਡੀਗੋ ਦਾ ਜਹਾਜ਼ ਖੰਭੇ ਨਾਲ ਟਕਰਾਇਆ