ਪੰਚਕੂਲਾ, 3 ਸਤਬੰਰ (ਉਮਾ ਕਪਿਲ)- ਹਥਨੀਕੁੰਡ ਬੈਰਾਜ ’ਚ ਆਰਮੀ ਪ੍ਰੈਕਟਿਸ ਦੌਰਾਨ ਹਾਦਸਾ ਹੋ ਗਿਆ। ਪਾਣੀ ’ਚ ਡੁੱਬਣ ਕਾਰਨ 2 ਜਵਾਨਾਂ ਦੀ ਮੌਤ ਹੋ ਗਈ। ਫੌਜ ਨੇ ਦੋਵੇਂ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਦੋਵੇਂ ਲਾਸ਼ਾਂ ਪੰਚਕੂਲਾ ਦੇ ਸੈਕਟਰ-6 ਹਸਪਤਾਲ ਲਿਆਂਦੀਆਂ ਗਈਆਂ।
ਇਕ ਜਵਾਨ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਲਾਸ਼ ਭੇਜੀ ਗਈ ਅਤੇ ਦੂਜੇ ਜਵਾਨ ਦਾ ਪੋਸਟਮਾਰਟਮ ਜਾਰੀ ਹੈ। ਸੈਕਟਰ-6 ਹਸਪਤਾਲ ’ਚ ਆਰਮੀ ਅਧਿਕਾਰੀ ਅਤੇ ਮਿਲਟਰੀ ਪੁਲਿਸ ਮੌਜੂਦ ਹਨ।