02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸੈਰ ਤੋਂ ਘਰ ਵਾਪਸ ਮੁੜ ਰਹੀ ਔਰਤ ਦੀਆਂ ਨੌਜਵਾਨਾਂ ਨੇ ਲਾਹੀਆਂ ਵਾਲੀਆਂ

ਸੰਘੋਲ, (ਫਤਹਿਗੜ੍ਹ ਸਾਹਿਬ), 2 ਸਤੰਬਰ (ਪਰਮਵੀਰ ਸਿੰਘ ਧਨੋਆ) - ਦੋ ਅਣ-ਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਬਜ਼ੁਰਗ ਔਰਤ ਤੋਂ ਜ਼ਬਰੀ ਵਾਲੀਆਂ ਖੋਹ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਸ਼ਾਮ ਕਰੀਬ 7.15 ਵਜੇ ਪਿੰਡ ਪਨੈਚਾ ਵਿਖੇ ਵਾਪਰੀ ਹੈ।

ਅਜੀਤ ਡੈਸਕ 02-09-2026

ਸੰਘੋਲ, (ਫਤਹਿਗੜ੍ਹ ਸਾਹਿਬ), 2 ਸਤੰਬਰ (ਪਰਮਵੀਰ ਸਿੰਘ ਧਨੋਆ) - ਦੋ ਅਣ-ਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਬਜ਼ੁਰਗ ਔਰਤ ਤੋਂ  ਜ਼ਬਰੀ ਵਾਲੀਆਂ ਖੋਹ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਸ਼ਾਮ ਕਰੀਬ 7.15 ਵਜੇ ਪਿੰਡ ਪਨੈਚਾ ਵਿਖੇ ਵਾਪਰੀ ਹੈ। ਪਰਿਵਾਰ ਤੋਂ ਹਾਸਲ ਜਾਣਕਾਰੀ ਅਨੁਸਾਰ ਪੀੜਤ ਬਜ਼ੁਰਗ ਹਰਬੰਸ ਕੌਰ ਅਤੇ ਕੁਲਵਿੰਦਰ ਕੌਰ ਰੋਜ਼ਾਨਾ ਵਾਂਗ ਸੈਰ ਤੋਂ ਵਾਪਸ ਘਰ ਪਰਤ ਰਹੀਆਂ ਸਨ, ਉਹ ਘਰ ਤੋਂ ਕੁਝ ਦੂਰੀ 'ਤੇ ਸਨ ਕਿ ਅਚਾਨਕ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ’ਚੋਂ ਇਕ ਨੇ ਹਰਬੰਸ ਕੌਰ ਨੂੰ ਜਫ਼ਾ ਮਾਰ ਲਿਆ ਅਤੇ ਦੂਜੇ ਨੇ ਕੰਨ ’ਚੋਂ ਸੋਨੇ ਦੀ ਵਾਲੀਆਂ ਲਾਹ ਲਈਆਂ। ਇਸ ਤੋਂ ਪਹਿਲਾਂ ਕਿ ਔਰਤਾਂ ਕੁਝ ਸਮਝਦੀਆਂ ਜਾਂ ਰੌਲਾ ਪਾਉਂਦੀਆਂ ਉਕਤ ਨੌਜਵਾਨ ਪਿੰਡ ਪੋਹਲੋਮਾਜਰਾ ਵੱਲ ਨੂੰ ਫਰਾਰ ਹੋ ਗਏ। ਖੋਹ ਕਰਨ ਵਾਲਿਆਂ ਨੇ ਆਪਣੇ ਚਿਹਰੇ ਵੀ ਢੱਕੇ ਨਹੀਂ ਹੋਏ ਸਨ। ਮਾਮਲੇ 'ਚ ਪੀੜਤ ਵਲੋਂ ਸੰਬੰਧਿਤ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਸੰਪਰਕ ਕਰਨ 'ਤੇ ਚੌਂਕੀ ਇੰਚਾਰਜ ਸੰਘੋਲ ਹਰਜੀਤ ਸਿੰਘ ਆਖਿਆ ਕਿ ਨੌਜਵਾਨਾਂ ਨੂੰ ਲੱਭਣ ਲਈ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਨਿਪਾਲ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ ਗਲੋਬਲ ਸਿੱਖ ਸੰਸਥਾ ਅਗਲੀ ਖ਼ਬਰ ਦਿਸ਼ਾ ਸਲਿਅਨ ਮੌਤ ਮਾਮਲੇ ਦੇ ਬੰਬੇ ਹਾਈਕੋਰਟ ਨੇ ਦਿੱਤੇ ਸੀ.ਬੀ.ਆਈ. ਜਾਂਚ ਦੇ ਹੁਕਮ