ਫਰੀਦਾਬਾਦ, 1 ਸਤੰਬਰ (ਪੀ.ਟੀ.ਆਈ.)-ਫਰੀਦਾਬਾਦ ਦੀ 11ਵੀਂ ਜਮਾਤ ਦੀ ਇਕ ਵਿਦਿਆਰਥਣ ਨੇ ਆਪਣੇ ਸਕੂਲ ਦੀ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਵਿਦਿਆਰਥਣ ਦੇ ਪਿਤਾ ਨੇ ਦਾਅਵਾ ਕੀਤਾ ਕਿ ਉਸਨੇ ਇਕ ਅਧਿਆਪਕ ਦੁਆਰਾ ਸਜ਼ਾ ਦਿੱਤੇ ਜਾਣ ਤੋਂ ਬਾਅਦ ਇਹ ਸਖ਼ਤ ਕਦਮ ਚੁੱਕਿਆ। ਹਾਲਾਂਕਿ, ਗਾਜ਼ੀਪੁਰ ਰੋਡ ਸਥਿਤ ਨਵੋਦਿਆ ਵਿਦਿਆ ਨਿਕੇਤਨ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਆਰ.ਕੇ. ਸ਼ਰਮਾ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਕਿ ਵਿਦਿਆਰਥਣ ਨੂੰ ਸਜ਼ਾ ਦਿੱਤੀ ਗਈ ਸੀ। ਵਿਦਿਆਰਥਣ ਨੇ ਜਿਨ੍ਹਾਂ ਹਾਲਾਤਾਂ ’ਚ ਇਹ ਕਦਮ ਚੁੱਕਿਆ, ਉਸ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ।