02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਮਮਤਾ ਬੈਨਰਜੀ ਦੀ ਭਤੀਜੀ ਵਲੋਂ ਆਪਣੇ ਨਿਵਾਸ ਸਥਾਨ ’ਤੇ ਫਾਹਾ ਲੈ ਕੇ ਖ਼ੁਦਕੁਸ਼ੀ

ਕੋਲਕਾਤਾ, 1 ਸਤੰਬਰ (ਪੀ.ਟੀ.ਆਈ.)-ਟੀ.ਐਮ.ਸੀ. ਸੁਪਰੀਮੋ ਮਮਤਾ ਬੈਨਰਜੀ ਦੀ ਭਤੀਜੀ ਮੰਗਲਵਾਰ ਨੂੰ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿਚ ਆਪਣੇ ਨਿਵਾਸ ਸਥਾਨ ’ਤੇ ਫਾਹੇ ਨਾਲ ਲਟਕਦੀ ਮਿਲੀ...

ਅਜੀਤ ਡੈਸਕ 01-09-2026

ਕੋਲਕਾਤਾ, 1 ਸਤੰਬਰ (ਪੀ.ਟੀ.ਆਈ.)-ਟੀ.ਐਮ.ਸੀ. ਸੁਪਰੀਮੋ ਮਮਤਾ ਬੈਨਰਜੀ ਦੀ ਭਤੀਜੀ ਮੰਗਲਵਾਰ ਨੂੰ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿਚ ਆਪਣੇ ਨਿਵਾਸ ਸਥਾਨ ’ਤੇ ਫਾਹੇ ਨਾਲ ਲਟਕਦੀ ਮਿਲੀ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬ੍ਰਿਸਟੀ ਮੁਖਰਜੀ (28) ਦੀ ਲਾਸ਼ ਮੰਗਲਵਾਰ ਦੁਪਹਿਰ ਰਾਮਪੁਰਹਾਟ ਇਲਾਕੇ ਦੇ ਕੁਸੁੰਬਾ ਪਿੰਡ ਵਿੱਚ ਸਥਿਤ ਉਸ ਦੇ ਘਰ ਦੀ ਦੂਜੀ ਮੰਜ਼ਿਲ ਦੇ ਇੱਕ ਕਮਰੇ ਤੋਂ ਬਰਾਮਦ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਜਾਂਚ ਲਈ ਭੇਜ ਦਿੱਤਾ ਗਿਆ ਹੈ। ਮੌਤ ਵੱਲ ਲੈ ਜਾਣ ਵਾਲੀਆਂ ਪ੍ਰਸਥਿਤੀਆਂ ਪੋਸਟਮਾਰਟਮ ਅਤੇ ਹੋਰ ਪ੍ਰਕਿਰਿਆਤਮਕ ਜਾਂਚਾਂ ਤੋਂ ਬਾਅਦ ਸਪੱਸ਼ਟ ਹੋਣਗੀਆਂ।’’ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਮੁਖਰਜੀ ਪਿਛਲੇ ਕੁਝ ਸਾਲਾਂ ਤੋਂ ਡਿਪ੍ਰੈਸ਼ਨ ਤੋਂ ਪੀੜਤ ਸੀ ਅਤੇ ਇਲਾਜ ਕਰਵਾ ਰਹੀ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਥਿਤ ਭ੍ਰਿਸ਼ਟਾਚਾਰ ਨੂੰ ਲੈ ਕੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਭਰਤੀਆਂ ਰੱਦ ਕਰਨ ਦੇ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਉਸ ਦੀ ਨੌਕਰੀ ਚਲੀ ਗਈ ਸੀ।

ਪਿਛਲੀ ਖ਼ਬਰ ਬੈਂਕ ਯੂਨੀਅਨਾਂ 5-ਦਿਨਾਂ ਬੈਂਕਿੰਗ, ਹੋਰ ਮੁੱਦਿਆਂ ਨੂੰ ਲੈ ਕੇ 11 ਸਤੰਬਰ ਨੂੰ ਦੇਸ਼ਵਿਆਪੀ ਹੜਤਾਲ ਕਰਨਗੀਆਂ ਅਗਲੀ ਖ਼ਬਰ ਪੈਟਰੋਲ-ਡੀਜ਼ਲ ਦੀ ਵਿਕਰੀ ਵਧੀ-ਐਲ.ਪੀ.ਜੀ. ਦੀ ਮੰਗ ਪਾਈਪ ਵਾਲੀ ਗੈਸ ਵੱਲ ਮੁੜੀ