15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪੰਜਾਬ ਬੰਦ ਦੇ ਸੱਦੇ ਤੇ ਥਾਂ-ਥਾਂ ਧਰਨਾ ਪ੍ਰਦਰਸ਼ਨ, ਫਿਰੋਜ਼ਪੁਰ ਮਾਰਗ ਤੇ ਛਾਈਆਂ ਸਨਾਟਾ

ਲੁਧਿਆਣਾ/ ਫੁੱਲਾਂਵਾਲ/ ਇਯਾਲੀ/ ਥਰੀਕੇ, 15 ਅਕਤੂਬਰ (ਮਨਜੀਤ ਸਿੰਘ ਦੁੱਗਰੀ)- ਲੰਘੇ ਦਿਨੀ ਮਾਨਸਾ ਵਿਖੇ ਮੈਡੀਕਲ ਤਸਕਰ ਲੋਭੀ ਵਲੋਂ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾ ਰਹੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਚਿੱਟੇ ਦਿਨ ਕੀਤੇ ਕਤਲ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਪੰਜਾਬ ਬੰਦ ਦੇ ਸੱਦੇ ਦੀ ਕਾਲ ਉੱਪਰ ਅੱਜ ਲੁਧਿਆਣਾ ਦੇ ਫੁੱਲਾਂਵਾਲ, ਇਯਾਲੀ, ਥਰੀਕੇ ਸਟੇਸ਼ਨ ਅਧੀਨ ਆਉਂਦੇ ਏਰੀਏ 200 ਫੁੱਟੀ ਮਿਸਿੰਗ ਲਿੰਕ ਸੜਕ ਉੱਪਰ ਪੈਂਦੇ ਜੈਨ ਮੰਦਰ ਚੌਂਕ ਅਤੇ ਫੁੱਲਾਂਵਾਲ ਚੌਂਕ ਵਿਖੇ ਵੱਖ

ਅਜੀਤ ਡੈਸਕ 15-10-2026

ਲੁਧਿਆਣਾ/ ਫੁੱਲਾਂਵਾਲ/ ਇਯਾਲੀ/ ਥਰੀਕੇ, 15 ਅਕਤੂਬਰ (ਮਨਜੀਤ ਸਿੰਘ ਦੁੱਗਰੀ)- ਲੰਘੇ ਦਿਨੀ ਮਾਨਸਾ ਵਿਖੇ ਮੈਡੀਕਲ  ਤਸਕਰ ਲੋਭੀ ਵਲੋਂ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾ ਰਹੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਚਿੱਟੇ ਦਿਨ ਕੀਤੇ ਕਤਲ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਪੰਜਾਬ ਬੰਦ ਦੇ ਸੱਦੇ ਦੀ ਕਾਲ ਉੱਪਰ ਅੱਜ ਲੁਧਿਆਣਾ ਦੇ ਫੁੱਲਾਂਵਾਲ, ਇਯਾਲੀ, ਥਰੀਕੇ ਸਟੇਸ਼ਨ ਅਧੀਨ ਆਉਂਦੇ ਏਰੀਏ 200 ਫੁੱਟੀ ਮਿਸਿੰਗ ਲਿੰਕ ਸੜਕ ਉੱਪਰ ਪੈਂਦੇ ਜੈਨ ਮੰਦਰ ਚੌਂਕ ਅਤੇ ਫੁੱਲਾਂਵਾਲ ਚੌਂਕ ਵਿਖੇ ਵੱਖ ਵੱਖ ਜਥੇਬੰਦੀਆਂ ਵਲੋਂ ਸੜਕਾਂ ਤੇ ਆਵਾਜਾਈ ਬੰਦ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜੈਨ ਮੰਦਰ ਵਿਖੇ ਕੀਤੇ ਰੋਸ਼ ਪ੍ਰਦਰਸ਼ਨ ਵਿਚ ਬੀਬੀ ਅੰਮ੍ਰਿਤਪਾਲ ਕੌਰ ਮਲੋਆ (ਸਪੁੱਤਰੀ ਸ਼ਹੀਦ ਭਾਈ ਬੇਅੰਤ ਸਿੰਘ) ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਜਦ ਕਿ ਇਸ ਮੌਕੇ ਫਿਰੋਜ਼ਪੁਰ ਮਾਰਗ ਅਤੇ ਇਸੇ ਮਾਰਗ ਉੱਪਰ ਪੈਂਦਾ ਐਮਬੀਡੀ ਮਾਲ ਵਿਖੇ ਵੀ ਸਨਾਟਾ ਛਾਇਆ ਰਿਹਾ। 

ਪਿਛਲੀ ਖ਼ਬਰ ਦਮਦਮੀ ਟਕਸਾਲ ਦੇ ਨੌਜਵਾਨਾਂ ਨੇ ਜੀ. ਟੀ. ‘ਤੇ ਖੁੱਲ੍ਹੀਆਂ ਕਾਰਾਂ ਦੀਆਂ ਏਜੰਸੀਆਂ ਕਰਵਾਈਆਂ ਬੰਦ ਅਗਲੀ ਖ਼ਬਰ ਪੰਜਾਬ ਬੰਦ ਦੇ ਤਹਿਤ ਲੁਧਿਆਣਾ ਦੇ ਟੋਲ ਪਲਾਜ਼ਾ ਨੂੰ ਟੋਲ ਪਲਾਜ਼ਾ ਕਰਮਚਾਰੀ ਯੂਨੀਅਨ ਵੱਲੋਂ ਕਰਵਾਇਆ ਗਿਆ ਟੋਲ ਮੁਫਤ