ਗਾਜ਼ੀਆਬਾਦ (ਯੂ.ਪੀ.), 10 ਅਕਤੂਬਰ - 'ਕਾਕਰੋਚ ਜਨਤਾ ਪਾਰਟੀ' (ਸੀ.ਜੇ.ਪੀ.) ਦੇ ਅੱਜ ਹੋਣ ਵਾਲੇ ਪ੍ਰਦਰਸ਼ਨ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਵਜੋਂ ਗਾਜ਼ੀਆਬਾਦ ਸਰਹੱਦ (ਯੂ.ਪੀ.-ਦਿੱਲੀ ਸਰਹੱਦ) 'ਤੇ ਪੱਥਰ ਦੇ ਭਾਰੀ ਬੈਰੀਕੇਡ ਲਗਾਏ ਗਏ ਹਨ। ਏ.ਸੀ.ਪੀ. ਸੂਰਿਆਬਾਲੀ ਮੌਰਿਆ ਨੇ ਕਿਹਾ, "ਕਾਨੂੰਨ-ਵਿਵਸਥਾ ਅਤੇ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ, ਅਸੀਂ ਗਾਜ਼ੀਆਬਾਦ ਦੀ ਇਸ ਸਰਹੱਦ 'ਤੇ ਲਗਾਤਾਰ ਸੁਰੱਖਿਆ ਜਾਂਚ ਕਰ ਰਹੇ ਹਾਂ। ਅਸੀਂ ਇਸ ਗੱਲ ਦਾ ਖ਼ਾਸ ਧਿਆਨ ਰੱਖ ਰਹੇ ਹਾਂ ਕਿ ਸੁਰੱਖਿਆ ਜਾਂਚ ਦੌਰਾਨ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਾ ਹੋਵੇ। ਜਾਂਚ ਲਈ ਇੱਥੇ ਸਿਵਲ ਪੁਲਿਸ, ਟ੍ਰੈਫਿਕ ਪੁਲਿਸ ਅਤੇ ਪੀ.ਐਸ.ਸੀ. ਦੇ ਲਗਭਗ 100 ਜਵਾਨ ਤਾਇਨਾਤ ਕੀਤੇ ਗਏ ਹਨ। ਅਸੀਂ ਦਿੱਲੀ ਪੁਲਿਸ ਦੇ ਆਪਣੇ ਅਧਿਕਾਰੀਆਂ ਨਾਲ ਵੀ ਤਾਲਮੇਲ ਬਣਾ ਰਹੇ ਹਾਂ..."।
ਤਾਜ਼ਾ ਖ਼ਬਰਾਂ
Free
ਪ੍ਰਦਰਸ਼ਨ ਦੇ ਮੱਦੇਨਜ਼ਰ ਯੂ.ਪੀ.-ਦਿੱਲੀ ਸਰਹੱਦ ਤੇ ਲਗਾਏ ਗਏ ਪੱਥਰ ਦੇ ਭਾਰੀ ਬੈਰੀਕੇਡ
ਗਾਜ਼ੀਆਬਾਦ (ਯੂ.ਪੀ.), 10 ਅਕਤੂਬਰ - 'ਕਾਕਰੋਚ ਜਨਤਾ ਪਾਰਟੀ' (ਸੀ.ਜੇ.ਪੀ.) ਦੇ ਅੱਜ ਹੋਣ ਵਾਲੇ ਪ੍ਰਦਰਸ਼ਨ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਵਜੋਂ ਗਾਜ਼ੀਆਬਾਦ ਸਰਹੱਦ...
ਅਜੀਤ ਡੈਸਕ
10-10-2026