ਮੁਹਾਲੀ, 27 ਸਤੰਬਰ - ਪਿੰਡ ਪੜੌਲ ’ਚ ਬੀਤੀ ਰਾਤ ਗੋਲੀਆਂ ਚੱਲੀਆਂ ਤੇ ਮੌਜੂਦਾ ਪੰਚ ਸੁਖਵੰਤ ਉਰਫ਼ ਸੱਤੀ ਪਹਿਲਵਾਨ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ ਵਿਚ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿਸ ਦੀ ਦੇਰ ਰਾਤ ਮੌਤ ਹੋ ਗਈ। ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਨਿਊ ਚੰਡੀਗੜ੍ਹ ਕੁਰਾਲੀ ਰੋਡ ਨੂੰ ਘੇਰ ਲਿਆ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਇਸ ਦੌਰਾਨ ਪੁਲਿਸ ਨੂੰ ਕੁਝ ਦੇਰ ਬਾਅਦ ਹੀ ਸੂਚਨਾ ਮਿਲੀ ਕਿ ਦੋਸ਼ੀ ਨਿਊ ਚੰਡੀਗੜ੍ਹ ਦੇ ਨਾਲੇ ਦੇ ਦੇ ਕੋਲ ਲੁਕੇ ਹੋਏ ਹਨ ਜਿਸ ਤੋਂ ਬਾਅਦ ਸੀ.ਆਈ,.ਏ. ਸਟਾਫ਼ ਮੁਹਾਲੀ ਵਲੋਂ ਉਨ੍ਹਾਂ ਨੂੰ ਚਾਰੋਂ ਤਰਫ ਘੇਰਾ ਪਾ ਲਿਆ ਗਿਆ ਅਤੇ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ। ਇਸ 'ਤੇ ਉਨ੍ਹਾਂ ਨੇ ਪੁਲਿਸ ਦੇ ਉੱਪਰ ਗੋਲੀ ਚਲਾ ਦਿੱਤੀ। ਇਕ ਗੋਲੀ ਹੌਲਦਾਰ ਦੇ ਪੈਰ ਦੇ ਵਿਚ ਲੱਗੀ ਤੇ ਏ.ਐਸ.ਆਈ. ਦੇ ਛਾਤੀ ਵਿਚ ਗੋਲੀ ਵੱਜੀ ਪਰ ਬੁਲਟ ਪਰੂਫ ਜਾੈਕੇਟ ਕਾਰਨ ਏ.ਐਸ.ਆਈ. ਦਾ ਬਚਾਅ ਹੋ ਗਿਆ। ਪੁਲਿਸ ਨੇ ਹੁਣ ਦੋਵਾਂ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਲਿਆ।
ਤਾਜ਼ਾ ਖ਼ਬਰਾਂ
Free
ਪਿੰਡ ਪੜੌਲ ’ਚ ਚੱਲੀਆਂ ਗੋਲੀਆਂ, ਮੌਜੂਦਾ ਪੰਚ ਦੀ ਮੌਤ
ਮੁਹਾਲੀ, 27 ਸਤੰਬਰ - ਪਿੰਡ ਪੜੌਲ ’ਚ ਬੀਤੀ ਰਾਤ ਗੋਲੀਆਂ ਚੱਲੀਆਂ ਤੇ ਮੌਜੂਦਾ ਪੰਚ ਸੁਖਵੰਤ ਉਰਫ਼ ਸੱਤੀ ਪਹਿਲਵਾਨ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ ਵਿਚ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ..
ਅਜੀਤ ਡੈਸਕ
27-09-2026