23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪੱਲੇਦਾਰਾਂ ਨੇ ਮੰਗਾਂ ਨੂੰ ਲੈ ਕੇ ਨੈਸ਼ਨਲ ਹਾਈਵੇ ਜਾਮ ਕਰਕੇ ਕੀਤਾ ਰੋਸ ਪ੍ਰਗਟ

ਸਰਦੂਲਗੜ੍ਹ (ਮਾਨਸਾ), 23 ਸਤੰਬਰ (ਜੀਐਮ ਅਰੋੜਾ) - ਪੱਲੇਦਾਰਾਂ ਦੀਆਂ ਸਮੂਹ ਜਥੇਬੰਦੀਆਂ ਦੇ ਮਿਥੇ ਪ੍ਰੋਗਰਾਮ ਅਨੁਸਾਰ ਅੱਜ ਮਾਰਕਫੈਡ ਵਿਚ ਕੰਮ ਕਰਦੇ ਸੈਂਕੜੇ ਪੱਲੇਦਾਰਾਂ ਤੇਗਗ ਮਜ਼ਦੂਰਾਂ ਨੇ ਆਪਣੀਆਂ...

ਅਜੀਤ ਡੈਸਕ 23-09-2026

ਸਰਦੂਲਗੜ੍ਹ (ਮਾਨਸਾ), 23 ਸਤੰਬਰ (ਜੀਐਮ ਅਰੋੜਾ) - ਪੱਲੇਦਾਰਾਂ ਦੀਆਂ ਸਮੂਹ ਜਥੇਬੰਦੀਆਂ ਦੇ ਮਿਥੇ ਪ੍ਰੋਗਰਾਮ ਅਨੁਸਾਰ ਅੱਜ ਮਾਰਕਫੈਡ ਵਿਚ ਕੰਮ ਕਰਦੇ ਸੈਂਕੜੇ ਪੱਲੇਦਾਰਾਂ ਤੇਗਗ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਕੁਮਾਰ ਛਿੰਦਾ ਦੀ ਅਗਵਾਈ ਵਿਚ ਇਕੱਠੇ ਹੋ ਕੇ ਨੈਸ਼ਨਲ ਹਾਈਵੇ ਸਿਰਸਾ ਰੋਡ ਤੇ ਕੁਝ ਮਿੰਟਾਂ ਲਈ ਜਾਮ ਕਰਕੇ ਸਰਕਾਰ ਖਿਲਾਫ ਭਾਰੀ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸੁਰਿੰਦਰ ਸਿੰਘ ਛਿੰਦਾ ਅਤੇ ਜਗਸੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਫੂਡ ਏਜੰਸੀਆਂ ਵਿਚ ਹਜ਼ਾਰਾਂ ਕੰਮ ਕਰਦੇ ਪੱਲੇਦਾਰਾਂ  ਨੂੰ ਠੇਕੇਦਾਰੀ ਸਿਸ਼ਟਮ ਨਾਲ ਜੋੜ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਉਹਨਾਂ ਸਰਕਾਰੀ ਏਜੰਸੀਆਂ ਵਿਚੋਂ ਠੇਕੇਦਾਰੀ ਸਿਸ਼ਟਮ ਨੂੰ ਤੁਰੰਤ ਖ਼ਤਮ ਕਰਕੇ ਮਜ਼ਦੂਰਾਂ ਨੂੰ ਸਿੱਧੀ ਅਦਾਇਗੀ ਕਰਨ ਦੀ ਮੰਗ ਕੀਤੀ।

ਪਿਛਲੀ ਖ਼ਬਰ 'ਆਪ' ਆਗੂ. ਪ੍ਰੋ ਬਲਜਿੰਦਰ ਕੌਰ ਨੇ ਬਹਿਰੀਨ ਮਹਿਲਾ ਦੇ ਮਾਮਲੇ ਵਿਚ ਬਾਦਲ ਪਰਿਵਾਰ 'ਤੇ ਚੁੱਕੇ ਸਵਾਲ ਅਗਲੀ ਖ਼ਬਰ ਜਥੇਦਾਰ ਗੜਗੱਜ ਨੇ ਲਾਹੌਰ ’ਚ ਸਿੱਖ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਲਈ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਨੂੰ ਲਿਖਿਆ ਪੱਤਰ