ਬਠਿੰਡਾ, 19 ਅਗਸਤ (ਸੱਤਪਾਲ ਸਿੰਘ ਸਿਵੀਆਂ) - ਸੋਸ਼ਲ ਮੀਡੀਆ ਇੰਨਫਿਉਲੈਂਸਰ ਕੰਚਨ ਕੁਮਾਰੀ ਉਰਫ ਕਮਲ ਭਾਬੀ ਕਤਲ ਦੇ ਮੁੱਖ ਸਾਜਿਜ਼ਘਾੜੇ ਅੰਮ੍ਰਿਤਪਾਲ ਸਿੰਘ ਮਹਿਰੋਂ ਕੇਂਦਰੀ ਜੇਲ੍ਹ ਬਠਿੰਡਾ ਵਿਚ ਅਚਾਨਕ ਸਿਹਤ ਵਿਗੜ ਗਈ, ਜਿਜ ਕਰਕੇ ਉਸ ਨੂੰ ਇਲਾਜ ਲਈ ਬਠਿੰਡਾ ਸਿਵਲ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਅਨੁਸਾਰ ਉਹ ਪੱਥਰੀ ਦੀ ਬਿਮਾਰੀ ਤੋਂ ਪੀੜਤ ਹੈ, ਜਿਸ ਕਰਕੇ ਉਸ ਦੇ ਪੇਟ ਵਿਚ ਅਚਾਨਕ ਤੇਜ ਦਰਦ ਉਠਿਆ ਸੀ। ਡਾਕਟਰਾਂ ਵਲੋਂ ਕਰਵਾਏ ਅਲਟਾਸਾਊਂਡ ਅਨੁਸਾਰ ਪਹਿਲਾਂ ਵੀ ਉਸ ਦਾ ਪੱਥਰੀ ਦਾ ਅਪ੍ਰੇਸ਼ਨ ਹੋਇਆ ਹੈ ਤੇ ਮੁੜ ਪੱਥਰੀ ਦੀ ਸਿਕਾਇਤ ਆਈ ਹੈ! ਡਾਕਟਰ ਮਹਿਰੋਂ ਦੀ ਅਗਲੇਰੀ ਜਾਂਚ ਕਰ ਰਹੇ ਹਨ।
ਤਾਜ਼ਾ ਖ਼ਬਰਾਂ
Free
ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਜੇਲ੍ਹ 'ਚ ਸਿਹਤ ਵਿਗੜੀ
ਬਠਿੰਡਾ, 19 ਅਗਸਤ (ਸੱਤਪਾਲ ਸਿੰਘ ਸਿਵੀਆਂ) - ਸੋਸ਼ਲ ਮੀਡੀਆ ਇੰਨਫਿਉਲੈਂਸਰ ਕੰਚਨ ਕੁਮਾਰੀ ਉਰਫ ਕਮਲ ਭਾਬੀ ਕਤਲ ਦੇ ਮੁੱਖ ਸਾਜਿਜ਼ਘਾੜੇ ਅੰਮ੍ਰਿਤਪਾਲ ਸਿੰਘ ਮਹਿਰੋਂ ਕੇਂਦਰੀ ਜੇਲ੍ਹ ਬਠਿੰਡਾ ਵਿਚ ਅਚਾਨਕ...
ਅਜੀਤ ਡੈਸਕ
19-08-2026