ਐਮਸਟਲਵੀਨ, 18 ਅਗਸਤ (ਪੀ.ਟੀ.ਆਈ.)-2026 ਦੇ ਮਹਿਲਾ ਹਾਕੀ ਵਿਸ਼ਵ ਕੱਪ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੱਖਣੀ ਅਫਰੀਕਾ ਨੂੰ 6-1 ਨਾਲ ਹਰਾਇਆ। ਐਮਸਟਲਵੀਨ ਦੇ ਵੈਗਨਰ ਹਾਕੀ ਸਟੇਡੀਅਮ ’ਚ ਖੇਡੇ ਗਏ ਪੂਲ ਡੀ ਮੈਚ ’ਚ, ਭਾਰਤ ਨੇ ਸ਼ੁਰੂਆਤ ਤੋਂ ਹੀ ਦਬਦਬਾ ਬਣਾਈ ਰੱਖਿਆ ਤੇ ਇਕ ਪਾਸੜ ਜਿੱਤ ਪ੍ਰਾਪਤ ਕੀਤੀ। ਇਹ ਵਿਸ਼ਵ ਕੱਪ ਵਿਚ ਭਾਰਤੀ ਮਹਿਲਾ ਟੀਮ ਦੀ ਪਹਿਲੀ ਜਿੱਤ ਹੈ। ਇਸ ਤੋਂ ਪਹਿਲਾਂ, ਟੀਮ ਨੇ ਚੀਨ ਵਿਰੁੱਧ ਆਪਣਾ ਸ਼ੁਰੂਆਤੀ ਮੈਚ 2-2 ਨਾਲ ਡਰਾਅ ਕੀਤਾ ਸੀ। ਇਸ ਸ਼ਾਨਦਾਰ ਜਿੱਤ ਤੋਂ ਬਾਅਦ, ਭਾਰਤ ਨੇ 2 ਮੈਚਾਂ ਤੋਂ ਚਾਰ ਅੰਕ ਇਕੱਠੇ ਕੀਤੇ ਹਨ। ਇੱਕ ਜਿੱਤ ਤੇ ਇਕ ਡਰਾਅ ਸਮੇਤ ਅਤੇ ਪੂਲ ਡੀ ਸਟੈਂਡਿੰਗ ਦੇ ਸਿਖਰ ’ਤੇ ਪਹੁੰਚ ਗਿਆ ਹੈ। ਭਾਰਤ ਨੇ ਮੈਚ ਦੀ ਹਮਲਾਵਰ ਸ਼ੁਰੂਆਤ ਕੀਤੀ। ਸੁਨੀਲਿਤਾ ਟੋਪੋ ਨੇ 10ਵੇਂ ਮਿੰਟ ’ਚ ਗੋਲ ਕਰਕੇ ਟੀਮ ਨੂੰ ਸ਼ੁਰੂਆਤੀ ਲੀਡ ਦਿਵਾਈ। ਪਹਿਲੇ ਕੁਆਰਟਰ ਦੇ ਅੰਤ ’ਚ ਭਾਰਤ ਨੇ 1-0 ਦੀ ਲੀਡ ਬਣਾਈ ਰੱਖੀ। ਦੱਖਣੀ ਅਫਰੀਕਾ ਨੇ ਬਰਾਬਰੀ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ, ਪਰ ਭਾਰਤੀ ਰੱਖਿਆ ਨੇ ਹਰ ਹਮਲੇ ਨੂੰ ਨਾਕਾਮ ਕਰ ਦਿੱਤਾ, ਜਿਸ ਨਾਲ ਭਾਰਤ ਪਹਿਲੇ 15 ਮਿੰਟਾਂ ਤੱਕ ਆਪਣੀ ਲੀਡ ਬਣਾਈ ਰੱਖ ਸਕਿਆ। ਭਾਰਤੀ ਟੀਮ ਨੇ ਦੂਜੇ ਕੁਆਰਟਰ ’ਚ ਆਪਣਾ ਹਮਲਾਵਰ ਰੁਖ਼ ਵਧਾ ਦਿੱਤਾ। 16ਵੇਂ ਮਿੰਟ ’ਚ, ਨਵਨੀਤ ਕੌਰ ਨੇ ਪੈਨਲਟੀ ਨੂੰ ਗੋਲ ’ਚ ਬਦਲ ਦਿੱਤਾ, ਜਿਸ ਨਾਲ ਭਾਰਤ ਦੀ ਲੀਡ 2-0 ਹੋ ਗਈ। ਭਾਰਤ ਦੱਖਣੀ ਅਫ਼ਰੀਕਾ ਦੇ ਘੇਰੇ ਵਿਚ ਦਬਾਅ ਬਣਾਉਂਦਾ ਰਿਹਾ। 24ਵੇਂ ਮਿੰਟ ’ਚ, ਸੁਸ਼ੀਲਾ ਚਾਨੂ ਨੇ ਸ਼ਾਨਦਾਰ ਗੋਲ ਕਰਕੇ ਭਾਰਤ ਨੂੰ 3-0 ਦੀ ਲੀਡ ਦਿਵਾਈ। ਅੱਧੇ ਸਮੇਂ ਤੱਕ, ਭਾਰਤ 3-0 ਨਾਲ ਅੱਗੇ ਸੀ ਤੇ ਮੈਚ ’ਤੇ ਮਜ਼ਬੂਤ ਪਕੜ ਬਣਾ ਲਈ ਸੀ। ਤੀਜੇ ਕੁਆਰਟਰ ’ਚ, ਭਾਰਤੀ ਖਿਡਾਰਣਾਂ ਨੇ ਦੱਖਣੀ ਅਫ਼ਰੀਕਾ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ। ਦੀਪਿਕਾ ਨੇ 37ਵੇਂ ਮਿੰਟ ’ਚ ਗੋਲ ਕਰਕੇ ਭਾਰਤ ਦੀ ਲੀਡ 4-0 ਕਰ ਦਿੱਤੀ। ਇਸ ਤੋਂ ਬਾਅਦ, ਲਾਲਰੇਮਸਿਆਮੀ ਨੇ 43ਵੇਂ ਮਿੰਟ ’ਚ ਗੋਲ ਕਰਕੇ ਸਕੋਰ 5-0 ਕਰ ਦਿੱਤਾ। ਥੋੜ੍ਹੀ ਦੇਰ ਬਾਅਦ, 44ਵੇਂ ਮਿੰਟ ’ਚ, ਰਾਣਾ ਸਾਕਸ਼ੀ ਨੇ ਭਾਰਤ ਦਾ ਛੇਵਾਂ ਗੋਲ ਕੀਤਾ। ਤੀਜੇ ਕੁਆਰਟਰ ਦੇ ਅੰਤ ਤੱਕ, ਭਾਰਤ 6-0 ਨਾਲ ਅੱਗੇ ਸੀ ਤੇ ਮੈਚ ਪੂਰੀ ਤਰ੍ਹਾਂ ਉਨ੍ਹਾਂ ਦੇ ਕੰਟਰੋਲ ਹੇਠ ਸੀ। ਭਾਰਤ ਨੇ ਚੌਥੇ ਕੁਆਰਟਰ ’ਚ ਆਪਣੀ ਲੀਡ ਬਣਾਈ ਰੱਖੀ, ਹਾਲਾਂਕਿ ਦੱਖਣੀ ਅਫਰੀਕਾ ਆਖਰਕਾਰ ਭਾਰਤੀ ਰੱਖਿਆ ਨੂੰ ਤੋੜਨ ’ਚ ਕਾਮਯਾਬ ਰਿਹਾ। ਦੱਖਣੀ ਅਫਰੀਕਾ ਦੀ ਕਾਇਲਾ ਡੀ ਵਾਲ ਨੇ 55ਵੇਂ ਮਿੰਟ ’ਚ ਗੋਲ ਕਰਕੇ ਆਪਣੀ ਟੀਮ ਦਾ ਖਾਤਾ ਖੋਲ੍ਹਿਆ। ਮੈਚ ਦੇ ਅੰਤ ਤੱਕ ਦੱਖਣੀ ਅਫ਼ਰੀਕਾ ਦੀ ਟੀਮ ਇਕ ਹੀ ਗੋਲ ਕਰ ਸਕੀ ਤੇ ਭਾਰਤੀ ਟੀਮ ਨੇ 6-1 ਨਾਲ ਇਕ ਸ਼ਾਨਦਾਰ ਜਿੱਤ ਦਰਜ ਕੀਤੀ।
ਤਾਜ਼ਾ ਖ਼ਬਰਾਂ
Free
ਹਾਕੀ ਮਹਿਲਾ ਵਿਸ਼ਵ ਕੱਪ-ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 6-1 ਨਾਲ ਹਰਾਇਆ
ਐਮਸਟਲਵੀਨ, 18 ਅਗਸਤ (ਪੀ.ਟੀ.ਆਈ.)-2026 ਦੇ ਮਹਿਲਾ ਹਾਕੀ ਵਿਸ਼ਵ ਕੱਪ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੱਖਣੀ ਅਫਰੀਕਾ ਨੂੰ 6-1 ਨਾਲ ਹਰਾਇਆ। ਐਮਸਟਲਵੀਨ ਦੇ ਵੈਗਨਰ ਹਾਕੀ ...
ਅਜੀਤ ਡੈਸਕ
18-08-2026