15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਆਜ਼ਾਦੀ ਦਿਹਾੜੇ ਮੌਕੇ ਸਨੌਰ-ਪਟਿਆਲਾ ਰੋਡ ’ਤੇ ਸ਼ਰਾਬ ਦਾ ਠੇਕਾ ਖੁੱਲ੍ਹਾ ਦਿਖਿਆ

ਸਨੌਰ (ਪਟਿਆਲਾ), 15 ਅਗਸਤ (ਗੀਤਵਿੰਦਰ ਸਿੰਘ ਸੋਖਲ)- ਦੇਸ਼ ਭਰ ਵਿਚ ਅੱਜ ਆਜ਼ਾਦੀ ਦਿਹਾੜਾ...

ਅਜੀਤ ਡੈਸਕ 15-08-2026

ਸਨੌਰ (ਪਟਿਆਲਾ), 15 ਅਗਸਤ (ਗੀਤਵਿੰਦਰ ਸਿੰਘ ਸੋਖਲ)- ਦੇਸ਼ ਭਰ ਵਿਚ ਅੱਜ ਆਜ਼ਾਦੀ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਉਥੇ ਹੀ ਸਨੌਰ ਵਿਚ ਆਜ਼ਾਦੀ ਦਿਹਾੜੇ ਵਾਲੇ ਦਿਨ ਪਟਿਆਲਾ-ਸਨੌਰ ਰੋਡ ’ਤੇ ਸਥਿਤ ਸ਼ਰਾਬ ਦਾ ਇਕ ਠੇਕਾ ਖੁੱਲ੍ਹਾ ਹੋਇਆ ਦਿਖਾਈ ਦਿੱਤਾ। ਇਸ ਸਬੰਧੀ ਸਾਹਮਣੇ ਆਈਆਂ ਤਸਵੀਰਾਂ ਅਤੇ ਜਾਣਕਾਰੀ ਨੇ ਸਰਕਾਰੀ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਦੱਸਣਯੋਗ ਹੈ ਕਿ ਆਜ਼ਾਦੀ ਦਿਹਾੜੇ ਸਮੇਤ ਕੁਝ ਵਿਸ਼ੇਸ਼ ਦਿਨਾਂ ’ਤੇ ਸ਼ਰਾਬ ਦੀ ਵਿਕਰੀ ਸਬੰਧੀ ਪ੍ਰਸ਼ਾਸਨ ਵਲੋਂ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਅਜਿਹੇ ਵਿਚ ਜੇਕਰ ਸਬੰਧਤ ਠੇਕਾ ਨਿਰਧਾਰਤ ਪਾਬੰਦੀ ਦੇ ਬਾਵਜੂਦ ਖੁੱਲ੍ਹਾ ਸੀ ਤਾਂ ਇਹ ਮਾਮਲਾ ਗੰਭੀਰ ਜਾਂਚ ਦਾ ਵਿਸ਼ਾ ਬਣਦਾ ਹੈ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਅਤੇ ਆਬਕਾਰੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕਰਕੇ ਪਤਾ ਲਗਾਇਆ ਜਾਵੇ ਕਿ ਆਜ਼ਾਦੀ ਦਿਹਾੜੇ ਵਾਲੇ ਦਿਨ ਠੇਕਾ ਖੋਲ੍ਹਣ ਦੀ ਇਜਾਜ਼ਤ ਸੀ ਜਾਂ ਨਹੀਂ।

ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਨਿਯਮ ਸਾਰਿਆਂ ਲਈ ਇਕਸਾਰ ਹੋਣੇ ਚਾਹੀਦੇ ਹਨ ਅਤੇ ਜੇਕਰ ਕਿਸੇ ਤਰ੍ਹਾਂ ਦੀ ਉਲੰਘਣਾ ਹੋਈ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਪਿਛਲੀ ਖ਼ਬਰ ਆਜ਼ਾਦੀ ਦਿਵਸ ਮੌਕੇ ਲੁਧਿਆਣਾ ਵਿਚ ਵਿੱਤ ਮੰਤਰੀ ਚੀਮਾ ਨੇ ਝੰਡਾ ਲਹਿਰਾਇਆ ਅਗਲੀ ਖ਼ਬਰ ਆਜ਼ਾਦੀ ਦਿਹਾੜੇ ਮੌਕੇ ਫਿਰੋਜ਼ਪੁਰ ਵਿਚ ਕਿਸਾਨਾਂ ਵਲੋਂ ਰੋਸ਼ ਪ੍ਰਦਰਸ਼ਨ