03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਤਿੰਨ ਦਿਨ ਤੋਂ ਲਾਪਤਾ ਨਾਬਾਲਗ ਲੜਕੇ ਦੀ ਖੇਤਾਂ ਚ ਮਿਲੀ ਗਲੀ ਸੜੀ ਲਾਸ਼

ਮਾਛੀਵਾੜਾ ਸਾਹਿਬ (ਲੁਧਿਆਣਾ), 3 ਅਗਸਤ - ਬੀਤੀ ਦੇਰ ਰਾਤ ਮਾਛੀਵਾੜਾ ਦੇ ਬਲੀ ਬੇਗ ਬਸਤੀ ਨੇੜੇ ਖੇਤਾਂ ਦੇ ਵਿਚ ਇਕ ਨੌਜਵਾਨ ਨਾਬਾਲਗ ਲੜਕੀ ਦੀ ਗਲੀ ਸੜੀ ਲਾਸ਼ ਮਿਲੀ ਹੈ। ਮ੍ਰਿਤਕ ਲੜਕੇ ਦੀ ਪਹਿਚਾਜ਼ ਰਾਜੇਸ਼ ਕੁਮਾਰ ਵਜੋਂ ਹੋਈ ਜੋ ਕਿ ਪਿਛਲੇ...

ਅਜੀਤ ਡੈਸਕ 03-08-2026

ਮਾਛੀਵਾੜਾ ਸਾਹਿਬ (ਲੁਧਿਆਣਾ), 3 ਅਗਸਤ - ਬੀਤੀ ਦੇਰ ਰਾਤ ਮਾਛੀਵਾੜਾ ਦੇ ਬਲੀ ਬੇਗ ਬਸਤੀ ਨੇੜੇ ਖੇਤਾਂ ਦੇ ਵਿਚ ਇਕ ਨੌਜਵਾਨ ਨਾਬਾਲਗ ਲੜਕੀ ਦੀ ਗਲੀ ਸੜੀ ਲਾਸ਼ ਮਿਲੀ ਹੈ। ਮ੍ਰਿਤਕ ਲੜਕੇ ਦੀ ਪਹਿਚਾਜ਼ ਰਾਜੇਸ਼ ਕੁਮਾਰ ਵਜੋਂ ਹੋਈ ਜੋ ਕਿ ਪਿਛਲੇ ਤਿੰਨ ਦਿਨ ਤੋਂ ਆਪਣੇ ਘਰ ਤੋਂ ਲਾਪਤਾ ਸੀ। ਅੱਜ ਕਿਸੇ ਨੇ ਸੂਚਨਾ ਦਿੱਤੀ ਕਿ ਖੇਤਾਂ ਦੇ ਵਿਚ ਲਾਸ਼ ਪਈ ਹੈ ਤੇ ਜਦੋਂ ਪਰਿਵਾਰਿਕ ਮੈਂਬਰਾਂ ਨੇ ਕੋਲ ਜਾ ਕੇ ਦੇਖਿਆ ਤਾਂ ਉਨ੍ਹਾਂ ਦਾ ਲੜਕਾ ਰਾਜੇਸ਼ ਸੀ, ਜਿਸ ਤੋਂ ਬਾਅਦ ਮਾਪਿਆ ਦਾ ਰੋ ਰੋ ਬੁਰਾ ਹਾਲ ਹੈ। ਬਸਤੀ ਤੇ ਇਲਾਕੇ ਦੇ ਵਿਚ ਸਨਸਨੀ ਫੈਲ ਗਈ ਕਿ ਇਸ ਦੀ ਮੌਤ ਕਿਵੇਂ ਹੋਈ । ਸੂਚਨਾ ਮਿਲਦੀ ਥਾਣਾ ਮੁਖੀ ਚਰਨਜੀਤ ਸਿੰਘ ਵੀ ਮੌਕੇ 'ਤੇ ਪਹੁੰਚ ਗਏ ਤੇ ਉਨ੍ਹਾਂ ਵਲੋਂ ਲਾਸ਼ ਕਬਜ਼ੇ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੂਸਰੇ ਪਾਸੇ ਇਥੇ ਚਰਚਾਵਾਂ ਚੱਲ ਰਹੀਆਂ ਹਨ ਕਿ ਲੜਕੇ ਦਾ ਕਤਲ ਹੋਇਆ ਹੈ ਜਾਂ ਉਸ ਦੀ ਨਸ਼ੇ ਕਾਰਨ ਮੌਤ ਹੋਈ ਹੈ। ਲੋਕਾਂ ਨੇ ਦੋਸ਼ ਲਗਾਇਆ ਕਿ ਇਥੇ ਇਲਾਕੇ ਦੇ ਵਿਚ ਨਸ਼ਾ ਕਾਫੀ ਵਿਕਦਾ ਹੈ ਤੇ ਕਾਫੀ ਨੌਜਵਾਨ ਨਸ਼ਾ ਵੇਚਦੇ ਵੀ ਹਨ ਤੇ ਸੇਵਨ ਵੀ ਕਰਦੇ ਹਨ, ਜਿਸ ਕਾਰਨ ਇਹ ਮੌਤ ਵੀ ਜਾਂਚ ਦਾ ਵਿਸ਼ਾ ਬਣੀ ਹੋਈ ਹੈ। ਲਾਸ਼ ਗਲੀ ਸੜੀ ਹੋਣ ਕਾਰਨ ਫਿਲਹਾਲ ਮੁਢਲੀ ਦੌਰਾਨ  ਪਤਾ ਨਹੀਂ ਲੱਗ ਸਕਿਆ ਕਿ ਉਸ ਦੀ ਮੌਤ ਕਿਵੇਂ ਹੋਈ ਹੈ। ਥਾਣਾ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਮੌਤ ਦਾ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ। ਫਿਲਹਾਲ ਮਾਛੀਵਾੜਾ ਇਲਾਕੇ ਦੀ ਬਣੀ ਬਸਤੀ ਵਿਚ ਦਹਿਸ਼ਤ ਦਾ ਮਾਹੌਲ ਹੈ ।

ਪਿਛਲੀ ਖ਼ਬਰ ਸਰਕਾਰੀ ਦੌਰੇ ਲਈ ਦਿੱਲੀ ਪਹੁੰਚੇ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀ ਬਖਤਿਯੋਰ ਸੈਦੋਵ ਅਗਲੀ ਖ਼ਬਰ ਕੈਲਗਰੀ ਗੁਰੂਘਰ ਪੰਜਾਬ ਤੋ ਗੁਰਬਾਣੀ ਕੀਰਤਨ ਦੀਆਂ ਸੇਵਾਵਾਂ ਨਿਭਾਉਣ ਆਏ ਰਾਗੀ ਸਤਨਾਮ ਸਿੰਘ ਦਾ ਦਿਲ ਦਾ ਦੌਰਾ ਪੈਣ ਕਰਕੇ...