ਕੈਲਗਰੀ, 3 ਅਗਸਤ (ਜਸਜੀਤ ਸਿੰਘ ਧਾਮੀ) - ਪੰਜਾਬ ਤੋਂ ਵਿਦੇਸ਼ ਵਿਚ ਗੁਰਬਾਣੀ ਕੀਰਤਨ ਰਾਹੀਂ ਆਪਣੀਆਂ ਸੇਵਾਵਾਂ ਨਿਭਾਉਣ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਆਏ ਰਾਗੀ ਭਾਈ ਸਤਨਾਮ ਸਿੰਘ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਅਕਾਲ ਚਲਾਣਾ ਕਰ ਗਏ ਹਨ। ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਭਾਈ ਦਲਜੀਤ ਸਿੰਘ ਢਿੱਲੋ ਧੀਰੋਵਾਲ ਹੁਰਾਂ ਦੱਸਿਆ ਸਵੇਰੇ ਉਨਾਂ ਨੇ ਆਪਣੇ ਜਥੇ ਨਾਲ ਸ੍ਰੀ ਆਸਾ ਜੀ ਦੀ ਵਾਰ ਨਾਲ ਗੁਰਦੁਆਰਾ ਸਾਹਿਬ ਵਿਖੇ ਸੇਵਾ ਨਿਭਾਉਣੀ ਸੀ। ਪਰ ਉਨ੍ਹਾਂ ਦੀ ਸਿਹਤ ਕੁਝ ਠੀਕ ਨਾ ਹੋਣ ਕਰਕੇ ਉਨਾਂ ਨੇ ਆਪਣੇ ਜਥੇ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਹੋਰ ਜਥੇ ਦੇ ਮੈਂਬਰ ਨਾਲ ਸ੍ਰੀ ਆਸਾ ਜੀ ਦੀ ਵਾਰ ਦੀ ਡਿਊਟੀ ਨਿਭਾਉਣ। ਜਦੋ ਸ੍ਰੀ ਆਸਾ ਜੀ ਦੀ ਵਾਰ ਦੀ ਸਮਾਪਤੀ ਤਕਰੀਬਨ 8 ਵਜੇ ਹੋਣ ਉਪਰੰਤ ਭਾਈ ਸਤਨਾਮ ਸਿੰਘ ਹੁਰਾਂ ਦੇ ਸਾਥੀਆ ਨੇ ਜਾ ਕੇ ਕਮਰੇ ਵਿੱਚ ਦੇਖਿਆ ਤਾ ਉਹ ਅਕਾਲ ਚਲਾਣ ਕਰ ਗਏ ਸਨ। ਭਾਈ ਢਿੱਲੋ ਨੇ ਦੱਸਿਆ ਕਿ ਰਾਗੀ ਭਾਈ ਸਤਨਾਮ ਸਿੰਘ ਹੁਰਾਂ ਦੀ ਮ੍ਰਿਤਕ ਦੇਹ ਸਿਹਤ ਵਿਭਾਗ ਨੇ ਆਪਣੇ ਕਬਜੇ ਵਿਚ ਲੈ ਕੇ ਜਾਂਚ ਸੁਰੂ ਕਰ ਦਿੱਤੀ ਹੈ । ਮ੍ਰਿਤਕ ਭਾਈ ਰਾਗੀ ਸਤਨਾਮ ਸਿੰਘ ਹੁਰੀਂ ਸ੍ਰੀ ਆਨੰਦਪੁਰ ਸਾਹਿਬ ਦੇ ਰਹਿਣ ਵਾਲੇ ਸਨ। ਉਹ ਆਪਣੇ ਪਿੱਛੇ ਧਰਮਪਤਨੀ, ਇਕ ਧੀ ਅਤੇ ਇਕ ਬੇਟਾ ਛੱਡ ਗਏ ਹਨ। ਮ੍ਰਿਤਕ ਰਾਗੀ ਸਤਨਾਮ ਸਿੰਘ ਹੁਰਾਂ ਦੇ ਪਰਿਵਾਰ ਦੀ ਮਦਦ ਵਾਸਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋ ਫ਼ੰਡ ਰੇਜ਼ਿੰਗ ਵੀ ਕੀਤਾ ਜਾ ਰਿਹਾ ਹੈ। ਮ੍ਰਿਤਕ ਰਾਗੀ ਭਾਈ ਸਤਨਾਮ ਸਿੰਘ ਹੁਰਾਂ ਦੀ ਮ੍ਰਿਤਕ ਦੇਹ ਵੀ ਪੰਜਾਬ ਵਿਚ ਉਨ੍ਹਾਂ ਦੇ ਪਰਿਵਾਰ ਨੂੰ ਅੰਤਿਮ ਦਰਸ਼ਨ ਅਤੇ ਅੰਤਿਮ ਰਸਮਾਂ ਵਾਸਤੇ ਭੇਜੀ ਜਾ ਰਹੀ ਹੈ।
ਤਾਜ਼ਾ ਖ਼ਬਰਾਂ
Free
ਕੈਲਗਰੀ ਗੁਰੂਘਰ ਪੰਜਾਬ ਤੋ ਗੁਰਬਾਣੀ ਕੀਰਤਨ ਦੀਆਂ ਸੇਵਾਵਾਂ ਨਿਭਾਉਣ ਆਏ ਰਾਗੀ ਸਤਨਾਮ ਸਿੰਘ ਦਾ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ
ਕੈਲਗਰੀ, 3 ਅਗਸਤ (ਜਸਜੀਤ ਸਿੰਘ ਧਾਮੀ) - ਪੰਜਾਬ ਤੋਂ ਵਿਦੇਸ਼ ਵਿਚ ਗੁਰਬਾਣੀ ਕੀਰਤਨ ਰਾਹੀਂ ਆਪਣੀਆਂ ਸੇਵਾਵਾਂ ਨਿਭਾਉਣ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਆਏ ਰਾਗੀ ਭਾਈ ਸਤਨਾਮ ਸਿੰਘ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਅਕਾਲ ਚਲਾਣਾ ਕਰ ਗਏ...
ਅਜੀਤ ਡੈਸਕ
03-08-2026