01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਕੈਨੇਡਾ ’ਚ ਪੰਜਾਬੀ ਬਜ਼ੁਰਗ ’ਤੇ ਨੌਜਵਾਨ ਵਲੋਂ ਨਸਲੀ ਟਿੱਪਣੀ

ਕੈਨੇਡਾ, 24 ਅਪ੍ਰੈਲ- ਕੈਨੇਡਾ ਵਿਚ ਪੰਜਾਬੀਆਂ ਵਿਰੁੱਧ ਨਫ਼ਰਤੀ ਅਪਰਾਧ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਸਥਾਨਕ ਨੌਜਵਾਨ ਨੇ ਇਕ ਬਜ਼ੁਰਗ ਪੰਜਾਬੀ ਵਿਅਕਤੀ ਨੂੰ ਧੱਕਾ ਦਿੱਤਾ...

ਅਜੀਤ ਡੈਸਕ 24-04-2026

ਕੈਨੇਡਾ, 24 ਅਪ੍ਰੈਲ- ਕੈਨੇਡਾ ਵਿਚ ਪੰਜਾਬੀਆਂ ਵਿਰੁੱਧ ਨਫ਼ਰਤੀ ਅਪਰਾਧ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਸਥਾਨਕ ਨੌਜਵਾਨ ਨੇ ਇਕ ਬਜ਼ੁਰਗ ਪੰਜਾਬੀ ਵਿਅਕਤੀ ਨੂੰ ਧੱਕਾ ਦਿੱਤਾ। ਉਸ ਨੇ ਬਜ਼ੁਰਗ ਨੂੰ ਕੈਨੇਡਾ ਛੱਡ ਕੇ ਪੰਜਾਬ ਜਾਣ ਲਈ ਕਿਹਾ। ਉਸਨੇ ਇਹ ਵੀ ਪੁੱਛਿਆ ਕਿ ਤੁਸੀਂ ਸਾਡੇ ਦੇਸ਼ ਵਿਚ ਕੀ ਕਰ ਰਹੇ ਹੋ?" ਇਹ ਘਟਨਾ ਅੱਜ ਕੈਨੇਡਾ ਦੇ ਵੁੱਡਸਟਾਕ ਵਿਚ ਵਾਪਰੀ।

ਬਜ਼ੁਰਗ ਵਿਅਕਤੀ ਆਪਣੇ ਘਰ ਦੇ ਬਾਹਰ ਘੁੰਮ ਰਿਹਾ ਸੀ ਜਦੋਂ ਨੌਜਵਾਨ ਨੇ ਉਸ ਨਾਲ ਦੁਰਵਿਵਹਾਰ ਕੀਤਾ। ਘਟਨਾ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਦੋਸ਼ੀ ਵਿਅਕਤੀ ਮਾਸਕ ਪਹਿਨ ਕੇ, ਉਸ ਵਿਰੁੱਧ ਨਸਲੀ ਟਿੱਪਣੀਆਂ ਕਰਦਾ ਦਿਖਾਈ ਦੇ ਰਿਹਾ ਹੈ। ਮੌਕੇ 'ਤੇ ਮੌਜੂਦ ਹੋਰ ਲੋਕਾਂ ਨੇ ਤੁਰੰਤ ਪੁਲਿਸ ਨੂੰ ਬੁਲਾਇਆ, ਜਿਸ ਨੇ ਬਾਅਦ ਵਿਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਵੀਡੀਓ ਵਿਚ ਨਕਾਬਪੋਸ਼ ਵਿਅਕਤੀ ਬਜ਼ੁਰਗ ਵਿਅਕਤੀ ਨੂੰ ਭੜਕਾਉਂਦਾ ਦਿਖਾਈ ਦੇ ਰਿਹਾ ਹੈ। ਵੁੱਡਸਟਾਕ ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਵਿਅਕਤੀ ਨੇ ਆਪਣੀ ਮਰਜ਼ੀ ਨਾਲ ਇਹ ਕੰਮ ਕੀਤਾ ਹੈ ਅਤੇ ਇਸ ਵਿਚ ਕੋਈ ਸਮੂਹ ਜਾਂ ਬਦਮਾਸ਼ ਸ਼ਾਮਿਲ ਨਹੀਂ ਹੈ। ਸਿੱਖ ਭਾਈਚਾਰਾ ਇਸ ਨੂੰ ਕੈਨੇਡਾ ਵਿਚ ਸਿੱਖ ਵਿਰੋਧੀ ਨਫ਼ਰਤ ਅਪਰਾਧਾਂ ਦੇ ਵਧ ਰਹੇ ਰੁਝਾਨ ਦਾ ਹਿੱਸਾ ਮੰਨਦਾ ਹੈ।

ਪਿਛਲੀ ਖ਼ਬਰ ਤਹਿਰਾਨ 'ਚ ਭਾਰਤੀ ਦੂਤਾਵਾਸ ਵਲੋਂ ਭਾਰਤੀ ਨਾਗਰਿਕਾਂ ਨੂੰ ਹਵਾਈ ਜਾਂ ਜ਼ਮੀਨੀ ਰਸਤੇ ਈਰਾਨ ਦੀ ਯਾਤਰਾ ਨਾ ਕਰਨ ਦੀ ਸਲਾਹ ਅਗਲੀ ਖ਼ਬਰ ਬੰਗਾਲ ਦੀ ਆਤਮਾ ’ਚ ਵਹਿੰਦੀ ਹੈ ਗੰਗਾ- ਪ੍ਰਧਾਨ ਮੰਤਰੀ ਮੋਦੀ