01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਬੰਗਾਲ ਦੀ ਆਤਮਾ ’ਚ ਵਹਿੰਦੀ ਹੈ ਗੰਗਾ- ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 24 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹੁਗਲੀ ਨਦੀ 'ਤੇ ਕਿਸ਼ਤੀ ਦੀ ਸਵਾਰੀ ਕੀਤੀ। ਸਵਾਰੀ ਦੌਰਾਨ ਉਨ੍ਹਾਂ ਨੇ ਫੋਟੋਆਂ ਵੀ ਖਿੱਚੀਆਂ। ਉਹ ਆਪਣੇ ਹੱਥ ਵਿਚ ਕੈਮਰਾ ਫੜ੍ਹੇ....

ਅਜੀਤ ਡੈਸਕ 24-04-2026

ਨਵੀਂ ਦਿੱਲੀ, 24 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹੁਗਲੀ ਨਦੀ 'ਤੇ ਕਿਸ਼ਤੀ ਦੀ ਸਵਾਰੀ ਕੀਤੀ। ਸਵਾਰੀ ਦੌਰਾਨ ਉਨ੍ਹਾਂ ਨੇ ਫੋਟੋਆਂ ਵੀ ਖਿੱਚੀਆਂ। ਉਹ ਆਪਣੇ ਹੱਥ ਵਿਚ ਕੈਮਰਾ ਫੜ੍ਹੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਕਿਸ਼ਤੀ ਚਾਲਕਾਂ ਨਾਲ ਗੱਲਬਾਤ ਵੀ ਕੀਤੀ।

ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਿਸ਼ਤੀ ਦੀ ਸਵਾਰੀ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ। ਉਨ੍ਹਾਂ ਲਿਖਿਆ ਕਿ ਗੰਗਾ ਹਰ ਬੰਗਾਲੀ ਲਈ ਇਕ ਬਹੁਤ ਹੀ ਖ਼ਾਸ ਸਥਾਨ ਰੱਖਦੀ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਗੰਗਾ ਬੰਗਾਲ ਦੀ ਆਤਮਾ ਵਿਚ ਵਗਦੀ ਹੈ। ਹੁਗਲੀ ਦੇ ਕੰਢੇ ਮੈਂ ਪੱਛਮੀ ਬੰਗਾਲ ਦੇ ਵਿਕਾਸ ਅਤੇ ਮਹਾਨ ਬੰਗਾਲੀ ਸਮਾਜ ਦੀ ਖੁਸ਼ਹਾਲੀ ਲਈ ਆਪਣੇ ਸੰਕਲਪ ਨੂੰ ਦੁਹਰਾਇਆ।

ਪਿਛਲੀ ਖ਼ਬਰ ਕੈਨੇਡਾ ’ਚ ਪੰਜਾਬੀ ਬਜ਼ੁਰਗ ’ਤੇ ਨੌਜਵਾਨ ਵਲੋਂ ਨਸਲੀ ਟਿੱਪਣੀ ਅਗਲੀ ਖ਼ਬਰ ਪੰਜਾਬ ਤੇ ਚੰਡੀਗੜ੍ਹ ’ਚ ਗਰਮੀ ਦਾ ਯੈਲੋ ਅਲਰਟ ਜਾਰੀ