24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਪਵਿੱਤਰ ਚਾਰ ਧਾਮ ਯਾਤਰਾ ਦੀ ਹੋਈ ਸ਼ੁਰੂਆਤ

ਦੇਹਰਾਦੂਨ, (ਉੱਤਰਾਖੰਡ)-21 ਅਪ੍ਰੈਲ - ਪਵਿੱਤਰ ਚਾਰ ਧਾਮ ਯਾਤਰਾ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਗੰਗੋਤਰੀ ਤੇ ਯਮਨੋਤਰੀ ਦੇ ਕਪਾਟ ਪਿਛਲੇ ਦਿਨੀਂ ਖੁੱਲ੍ਹ ਚੁੱਕੇ ਹਨ । ਭਲਕੇ ਬਾਬਾ ਕੇਦਾਰ ਨਾਥ ਦੇ ਕਪਾਟ ਖੁੱਲ੍ਹ...

ਅਜੀਤ ਡੈਸਕ 21-04-2026

ਦੇਹਰਾਦੂਨ, (ਉੱਤਰਾਖੰਡ)-21 ਅਪ੍ਰੈਲ - ਪਵਿੱਤਰ ਚਾਰ ਧਾਮ ਯਾਤਰਾ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਗੰਗੋਤਰੀ ਤੇ ਯਮਨੋਤਰੀ ਦੇ ਕਪਾਟ ਪਿਛਲੇ ਦਿਨੀਂ ਖੁੱਲ੍ਹ ਚੁੱਕੇ ਹਨ । ਭਲਕੇ ਬਾਬਾ ਕੇਦਾਰ ਨਾਥ ਦੇ ਕਪਾਟ ਖੁੱਲ੍ਹ ਜਾਣਗੇ । ਇਸ ਮਗਰੋਂ ਆਉਂਦੀ 23 ਅਪ੍ਰੈਲ ਨੂੰ ਬਦਰੀਨਾਥ ਅਤੇ ਫਿਰ ਸ੍ਰੀ ਹੇਮਕੁੰਟ ਦੇ ਕਪਾਟ ਵੀ ਖੋਲ੍ਹ ਦਿੱਤੇ ਜਾਣਗੇ । ਇਸ ਸਭ ਬਾਰੇ ਜਾਣਕਾਰੀ ਦਿੰਦਿਆਂ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦੱਸਿਆ ਕਿ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ ਤੇ ਸਭਨਾਂ ਲਈ ਸੁਰੱਖਿਅਤ ਯਾਤਰਾ ਦਾ ਪ੍ਰਬੰਧ ਕਰਨਾ ਸਰਕਾਰ ਦੀ ਪਹਿਲ ਹੈ । ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਐੱਸ ਓ ਪੀ ਜਾਰੀ ਕਰ ਦਿੱਤੇ ਗਏ ਹਨ ।

ਪਿਛਲੀ ਖ਼ਬਰ ਪੋਰਟਲ ਖੁੱਲ੍ਹਣ ਤੋਂ ਬਾਅਦ ਸ੍ਰੀ ਯਮੁਨੋਤਰੀ ਧਾਮ ਅਤੇ ਸ੍ਰੀ ਗੰਗੋਤਰੀ ਧਾਮ ਵਿਖੇ ਸ਼ਰਧਾਲੂਆਂ ਦਾ ਇਕੱਠ ਅਗਲੀ ਖ਼ਬਰ ਲੁੱਟ ਖੋਹ ਦੀ ਯੋਜਨਾ ਬਣਾ ਰਹੇ 5 ਵਿਅਕਤੀ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ