24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ

ਧਾਰੀਵਾਲ,(ਗੁਰਦਾਸਪੁਰ), 7 ਮਾਰਚ (ਜੇਮਸ ਨਾਹਰ )- ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਬਲਾਕ ਧਾਰੀਵਾਲ ਦੇ ਪਿੰਡ ਜੋਗੋਵਾਲ ਦੇ ਇਕ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋ....

ਅਜੀਤ ਡੈਸਕ 07-03-2026

ਧਾਰੀਵਾਲ,(ਗੁਰਦਾਸਪੁਰ), 7 ਮਾਰਚ (ਜੇਮਸ ਨਾਹਰ )- ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਬਲਾਕ ਧਾਰੀਵਾਲ ਦੇ ਪਿੰਡ ਜੋਗੋਵਾਲ ਦੇ ਇਕ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋ ਜਾਣ ਦੀ ਖਬਰ ਹੈ। ਜਾਣਕਾਰੀ ਦਿੰਦਿਆਂ ਪਿੰਡ ਜੋਗੋਵਾਲ ਦੇ ਸਾਬਕਾ ਸਰਪੰਚ ਪ੍ਰਭਪਾਲ ਸਿੰਘ ਨੇ ਦੱਸਿਆ ਕਿ ਅਸ਼ਵਨੀ ਉਰਫ ਅੱਛੀ (30) ਪੁੱਤਰ ਬਲਦੇਵ ਰਾਜ 3 ਮਾਰਚ ਨੂੰ ਆਪਣੇ ਘਰ ਤੋਂ ਸੰਗ ਦਾ ਮੇਲਾ ਦੇਖਣ ਗਿਆ ਸੀ ਅਤੇ ਦੋ ਤਿੰਨ ਦਿਨ ਤੋਂ ਜਦ ਘਰ ਵਾਪਸ ਨਾ ਪਰਤਿਆ ਤਾਂ ਪਤਾ ਲੱਗਾ ਕਿ ਯਾਰਾਂ ਨਾਲ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਉਸ ਦੀ ਮੌਤ ਹੋ ਗਈ ਹੈ।  ਉਨ੍ਹਾਂ ਦੱਸਿਆ ਕਿ ਬਦਬੂ ਆਉਣ ਉਪਰੰਤ ਬੰਦ ਪਏ ਘਰ ਵਿਚੋਂ ਲਾਸ਼ ਦਾ ਪਤਾ ਲੱਗਿਆ!

ਪਿਛਲੀ ਖ਼ਬਰ ਮੁੱਖ ਮੰਤਰੀ ਪੰਜਾਬ ਦਾ ਲੁਧਿਆਣਾ ਦੌਰਾ ਅੱਜ ਅਗਲੀ ਖ਼ਬਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ 30 ਪ੍ਰਿੰਸੀਪਲਾਂ ਦਾ ਵਫ਼ਦ ਸਿੰਗਾਪੁਰ ਰਵਾਨਾ