15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-02-2026

ਦਿੱਲੀ ਦੇ ਦਵਾਰਕਾ ਐਲਬੀਐਸ ਕਾਲਜ ਨਜ਼ਦੀਕ ਵਾਪਰਿਆ ਭਿਆਨਕ ਸੜਕੀ ਹਾਦਸਾ

ਦਿੱਲੀ, 17 ਫਰਵਰੀ:- ਦਿੱਲੀ ਦੇ ਦਵਾਰਕਾ ਦੱਖਣੀ ਪੁਲਿਸ ਸਟੇਸ਼ਨ ਖੇਤਰ 'ਚ ਐਲਬੀਐਸ ਕਾਲਜ ਨਜ਼ਦੀਕ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ 23 ਸਾਲਾ ਸਾਹਿਲ ਧਨੇਸ਼ਰਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ 'ਚ ਇਕ ਟੈਕਸੀ...

ਅਜੀਤ ਡੈਸਕ 17-02-2026

 ਦਿੱਲੀ, 17 ਫਰਵਰੀ:- ਦਿੱਲੀ ਦੇ ਦਵਾਰਕਾ ਦੱਖਣੀ ਪੁਲਿਸ ਸਟੇਸ਼ਨ ਖੇਤਰ 'ਚ ਐਲਬੀਐਸ ਕਾਲਜ ਨਜ਼ਦੀਕ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ 23 ਸਾਲਾ ਸਾਹਿਲ ਧਨੇਸ਼ਰਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ 'ਚ ਇਕ ਟੈਕਸੀ, ਇੱਕ ਕਾਰ ਅਤੇ ਇੱਕ ਮੋਟਰਸਾਈਕਲ ਸ਼ਾਮਲ ਸੀ। ਜ਼ਖਮੀ ਟੈਕਸੀ ਡਰਾਈਵਰ ਅਜੀਤ ਸਿੰਘ ਨੂੰ ਇਲਾਜ ਲਈ ਆਈ.ਜੀ.ਆਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਿਸ ਦੇ ਅਨੁਸਾਰ ਕਾਰ ਚਲਾ ਰਿਹਾ ਨਾਬਾਲਗ 17 ਸਾਲਾ ਅਕਸ਼ਿਤ ਸਿੰਘ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਸੀ। ਨਾਬਾਲਗ ਨੂੰ ਕਿਸ਼ੋਰ ਨਿਆਂ ਬੋਰਡ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਇਕ ਆਬਰਜ਼ਰੇਵਸ਼ਨ ਘਰ ਭੇਜ ਦਿੱਤਾ ਗਿਆ। ਉਸਦੀ 10ਵੀਂ ਬੋਰਡ ਪ੍ਰੀਖਿਆ ਦੇ ਆਧਾਰ 'ਤੇ ਉਸਨੂੰ ਜ਼ਮਾਨਤ ਦੇ ਦਿੱਤੀ ਗਈ।ਪੁਲਿਸ ਨੇ ਸਾਰੇ ਵਾਹਨ ਜ਼ਬਤ ਕਰ ਲਏ ਹਨ ਅਤੇ ਸੀ.ਸੀ.ਟੀ.ਵੀ ਫੁਟੇਜ ਇਕਠੀ ਕਰਕੇ ਅੱਗੇ ਦੀ ਜਾਂਚ ਸ਼ੁਰੂ ਜਾਰੀ ਕਰ ਦਿੱਤੀ।

ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਵਲੋਂ ਕੈਨੇਡੀਅਨ ਵਫ਼ਦ ਦੀ ਮੇਜ਼ਬਾਨੀ ਅਗਲੀ ਖ਼ਬਰ ਬੰਗਲਾਦੇਸ਼: ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੇ ਚੁੱਕੀ ਸਹੁੰ