24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਰਾਹੁਲ ਗਾਂਧੀ ਨੇ ਸਿੱਖਾਂ ਦਾ ਕੀਤਾ ਅਪਮਾਨ- ਪ੍ਰਧਾਨ ਮੰਤਰੀ

ਨਵੀਂ ਦਿੱਲੀ, 5 ਫਰਵਰੀ (ਏ.ਐਨ.ਆਈ.)-ਸੰਸਦ ਦੇ ਦੋਵਾਂ ਸਦਨਾਂ ’ਚ ਬਜਟ ਸੈਸ਼ਨ ਲਗਾਤਾਰ ਤਣਾਅਪੂਰਨ ਬਣਿਆ ਹੋਇਆ ਹੈ। ਬੁੱਧਵਾਰ ਨੂੰ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸਦਨ ਦੇ ਅੰਦਰ ਭਾਰੀ ਹੰਗਾਮਾ ਕੀਤਾ...

ਅਜੀਤ ਡੈਸਕ 05-02-2026

ਨਵੀਂ ਦਿੱਲੀ, 5 ਫਰਵਰੀ (ਏ.ਐਨ.ਆਈ.)-ਸੰਸਦ ਦੇ ਦੋਵਾਂ ਸਦਨਾਂ ’ਚ ਬਜਟ ਸੈਸ਼ਨ ਲਗਾਤਾਰ ਤਣਾਅਪੂਰਨ ਬਣਿਆ ਹੋਇਆ ਹੈ। ਬੁੱਧਵਾਰ ਨੂੰ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸਦਨ ਦੇ ਅੰਦਰ ਭਾਰੀ ਹੰਗਾਮਾ ਕੀਤਾ, ਜਿਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਦੇਰੀ ਨਾਲ ਸ਼ੁਰੂ ਹੋਇਆ। ਹੁਣ, ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਨੂੰ ਰਾਜ ਸਭਾ ’ਚ ਭਾਸ਼ਣ ਦਿੰਦਿਆਂ ਕਾਂਗਰਸ ਦੀ ਜੰਮ ਕੇ ਆਲੋਚਨਾ ਕੀਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਕੱਲ੍ਹ ਕੀ ਹੋਇਆ, ਕਾਂਗਰਸ ਦੇ ' ਰਾਜਕੁਮਾਰ', ਜਿਸ ਕੋਲ ਚਲਾਕ ਦਿਮਾਗ ਹੈ, ਨੇ ਇਸ ਸਦਨ ਦੇ ਇਕ ਸੰਸਦ ਮੈਂਬਰ ਨੂੰ 'ਗੱਦਾਰ' ਕਿਹਾ। ਉਸਦਾ ਹੰਕਾਰ ਆਪਣੇ ਸਿਖਰ 'ਤੇ ਹੈ। ਉਸਨੇ ਕਾਂਗਰਸ ਛੱਡਣ ਵਾਲੇ ਕਿਸੇ ਹੋਰ ਨੂੰ ਗੱਦਾਰ ਨਹੀਂ ਕਿਹਾ, ਉਸਨੇ ਉਸ ਸੰਸਦ ਮੈਂਬਰ ਨੂੰ ਗੱਦਾਰ ਕਿਹਾ ਕਿਉਂਕਿ ਉਹ ਇੱਕ ਸਿੱਖ ਹੈ। ਇਹ ਸਿੱਖਾਂ ਦਾ ਅਪਮਾਨ ਸੀ, ਗੁਰੂਆਂ ਦਾ ਅਪਮਾਨ ਸੀ। ਇਹ ਕਾਂਗਰਸ ’ਚ ਪ੍ਰਚੱਲਿਤ ਸਿੱਖਾਂ ਪ੍ਰਤੀ ਨਫ਼ਰਤ ਦਾ ਪ੍ਰਗਟਾਵਾ ਸੀ। ਉਹ ਉਸ ਪਰਿਵਾਰ ਦਾ ਮੈਂਬਰ ਹੈ, ਜਿਸਨੇ ਦੇਸ਼ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ... ਇਹ ਬਹੁਤ ਮੰਦਭਾਗਾ ਹੈ। ਅਜਿਹੇ ਲੋਕ ਕਾਂਗਰਸ ਨੂੰ ਡੁਬਾ ਦੇਣਗੇ।"

ਪਿਛਲੀ ਖ਼ਬਰ ਆਤਿਸ਼ੀ ਵੀਡੀਓ ਵਿਵਾਦ- ਪੰਜਾਬ ਦੇ ਡੀ.ਜੀ.ਪੀ., ਜਲੰਧਰ ਪੁਲਿਸ ਕਮਿਸ਼ਨਰ ਤੇ ਆਡੀਸ਼ਨਲ ਮੁੱਖ ਸਕੱਤਰ ਨੂੰ ਨੋਟਿਸ ਅਗਲੀ ਖ਼ਬਰ ਜਲੰਧਰ ’ਚ ਬੱਚੇ ਦਾ ਕੱਟਿਆ ਹੋਇਆ ਸਿਰ ਮਿਲਣ ਨਾਲ ਦਹਿਸ਼ਤ