01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਅਮਰੀਕਾ-ਫਿਲੀਪੀਨ ਦੇ ਸਾਂਝੇ ਅਭਿਆਸਾਂ ਤੋਂ ਬਾਅਦ, ਚੀਨ ਵਲੋਂ ਦੱਖਣੀ ਚੀਨ ਸਾਗਰ ਵਿਚ "ਲੜਾਈ ਦੀ ਤਿਆਰੀ" ਗਸ਼ਤ

ਬੀਜਿੰਗ (ਚੀਨ), 1 ਫਰਵਰੀ - ਚੀਨ ਦੇ ਸਰਕਾਰੀ ਮੀਡੀਆ ਨੇ ਰਿਪੋਰਟ ਦਿੱਤੀ ਕਿ ਚੀਨ ਨੇ ਵਿਵਾਦਤ ਦੱਖਣੀ ਚੀਨ ਸਾਗਰ ਵਿਚ ਹੁਆਂਗਯਾਨ ਦਾਓ ਦੇ ਆਲੇ-ਦੁਆਲੇ ਸਮੁੰਦਰੀ ਅਤੇ ਹਵਾਈ ਖੇਤਰਾਂ ਵਿਚ "ਲੜਾਈ ਲਈ ਤਿਆਰੀ" ਗਸ਼ਤ ਕੀਤੀ...

ਅਜੀਤ ਡੈਸਕ 01-02-2026

ਬੀਜਿੰਗ (ਚੀਨ), 1 ਫਰਵਰੀ - ਚੀਨ ਦੇ ਸਰਕਾਰੀ ਮੀਡੀਆ ਨੇ ਰਿਪੋਰਟ ਦਿੱਤੀ ਕਿ ਚੀਨ ਨੇ ਵਿਵਾਦਤ ਦੱਖਣੀ ਚੀਨ ਸਾਗਰ ਵਿਚ ਹੁਆਂਗਯਾਨ ਦਾਓ ਦੇ ਆਲੇ-ਦੁਆਲੇ ਸਮੁੰਦਰੀ ਅਤੇ ਹਵਾਈ ਖੇਤਰਾਂ ਵਿਚ "ਲੜਾਈ ਲਈ ਤਿਆਰੀ" ਗਸ਼ਤ ਕੀਤੀ ਹੈ, ਜਿਸਨੂੰ ਚੀਨੀ ਸਕਾਰਬੋਰੋ ਸ਼ੋਲ ਕਹਿੰਦੇ ਹਨ।ਇਹ ਵਿਕਾਸ ਖੇਤਰ ਵਿਚ ਅਮਰੀਕਾ-ਫਿਲੀਪੀਨ ਦੇ ਸਾਂਝੇ ਅਭਿਆਸ ਤੋਂ ਬਾਅਦ ਹੋਇਆ ਹੈ।
ਰਿਪੋਰਟ ਅਨੁਸਾਰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੀ ਦੱਖਣੀ ਥੀਏਟਰ ਕਮਾਂਡ ਨੇ ਇਕ ਬਿਆਨ ਵਿਚ ਕਿਹਾ ਕਿ ਜਨਵਰੀ ਦੀ ਸ਼ੁਰੂਆਤ ਤੋਂ, ਉਸਨੇ ਹੁਆਂਗਯਾਨ ਦਾਓ ਦੇ ਖੇਤਰੀ ਪਾਣੀਆਂ ਦੇ ਆਲੇ ਦੁਆਲੇ ਦੇ ਪਾਣੀਆਂ ਅਤੇ ਹਵਾਈ ਖੇਤਰ ਵਿਚ ਗਸ਼ਤ ਵਧਾਉਣ ਲਈ ਜਲ ਸੈਨਾ ਅਤੇ ਹਵਾਈ ਸੈਨਾਵਾਂ ਨੂੰ ਸੰਗਠਿਤ ਕੀਤਾ ਹੈ, ਅਤੇ "ਖੇਤਰ ਦੇ ਵਿਅਕਤੀਗਤ ਦੇਸ਼ਾਂ ਦੁਆਰਾ ਉਲੰਘਣਾ ਅਤੇ ਭੜਕਾਊ ਕਾਰਵਾਈਆਂ" ਦਾ ਦ੍ਰਿੜਤਾ ਨਾਲ ਮੁਕਾਬਲਾ ਕੀਤਾ ਹੈ, ।
ਰਿਪੋਰਟ ਵਿਚ ਪੀਐਲਏ ਕਮਾਂਡ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ "ਇਸ ਕਦਮ ਦਾ ਮਕਸਦ ਚੀਨ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਦੀ ਦ੍ਰਿੜਤਾ ਨਾਲ ਰੱਖਿਆ ਕਰਨਾ ਅਤੇ ਦੱਖਣੀ ਚੀਨ ਸਾਗਰ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਨੂੰ ਬਰਕਰਾਰ ਰੱਖਣਾ ਹੈ।"

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਕੇਂਦਰੀ ਬਜਟ 2026-27 ਨੂੰ ਦਿੱਤੀ ਪ੍ਰਵਾਨਗੀ ਅਗਲੀ ਖ਼ਬਰ ਵਾਰਿਸ ਪੰਜਾਬ ਪਾਰਟੀ ਵਲੋਂ ਸਰਹੱਦੀ ਪਿੰਡ ਭਿੰਡੀ ਔਲਖ ਵਿਖੇ 'ਪੰਥ ਬਚਾਓ ਪੰਜਾਬ ਬਚਾਓ' ਰੈਲੀ ਅੱਜ