06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਕੇ.ਸੀ. ਵੇਨੂਗੋਪਾਲ ਵਲੋਂ ਮਾਨਸਾ ਅਤੇ ਮਲੇਰਕੋਟਲਾ ਕਾਂਗਰਸ ਦੇ ਨਵੇਂ ਜ਼ਿਲਾ ਪ੍ਰਧਾਨਾਂ ਦੀ ਨਿਯੁਕਤੀ

ਨਵੀਂ ਦਿੱਲੀ, 29 ਜਨਵਰੀ - ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਜਨਰਲ ਸਕੱਤਰ ਕੇ ਸੀ ਵੇਨੂਗੋਪਾਲ ਵੱਲੋਂ ਵੀਰਵਾਰ ਦੇਰ ਰਾਤ ਜਾਰੀ ਇਕ ਪੱਤਰ ਰਾਹੀਂ ਸੰਗਠਨ ਸਿਰਜਣ ਅਭਿਆਨ...

ਅਜੀਤ ਡੈਸਕ 29-01-2026

ਨਵੀਂ ਦਿੱਲੀ, 29 ਜਨਵਰੀ - ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਜਨਰਲ ਸਕੱਤਰ ਕੇ ਸੀ ਵੇਨੂਗੋਪਾਲ ਵੱਲੋਂ ਵੀਰਵਾਰ ਦੇਰ ਰਾਤ ਜਾਰੀ ਇਕ ਪੱਤਰ ਰਾਹੀਂ ਸੰਗਠਨ ਸਿਰਜਣ ਅਭਿਆਨ ਤਹਿਤ ਪੰਜਾਬ ਦੇ ਜ਼ਿਲ੍ਹਾ ਮਾਨਸਾ ਅਤੇ ਮਾਲੇਰਕੋਟਲਾ ਦੇ ਨਵੇਂ ਜ਼ਿਲਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਹੈ । ਇਸ ਤਹਿਤ ਜ਼ਿਲ੍ਹਾ ਮਾਨਸਾ ਲਈ ਕੁਲਵੰਤ ਰਾਏ ਸਿੰਗਲਾ ਅਤੇ ਮਲੇਰਕੋਟਲਾ ਲਈ ਮੈਡਮ ਨਿਸ਼ਾਤ ਅਖ਼ਤਰ ਨੂੰ ਨਵੀਂ ਜ਼ਿੰਮੇਵਾਰੀ ਨਾਲ ਨਿਵਾਜਿਆ ਗਿਆ ਹੈ । ਇਸ ਤੋਂ ਬਿਨਾਂ ਰਾਜਸਥਾਨ ਦੇ ਵੀ ਚਾਰ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ ।

ਪਿਛਲੀ ਖ਼ਬਰ ਅਦਾਲਤ ਵਲੋਂ ਖੜਗੇ ਨੂੰ ਉਨ੍ਹਾਂ ਦੇ ਖ਼ਿਲਾਫ਼ ਸ਼ਿਕਾਇਤ ਰੱਦ ਕਰਨ ਦੇ ਵਿਰੁੱਧ ਇਕ ਰਿਵੀਜ਼ਨ ਵਿਚ ਨੋਟਿਸ ਜਾਰੀ ਅਗਲੀ ਖ਼ਬਰ ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰੋਜੈਕਟ ਲਈ 100 ਮੀਟਰ ਲੰਬਾ 'ਮੇਕ ਇਨ ਇੰਡੀਆ' ਸਟੀਲ ਪੁਲ ਹੋਇਆ ਪੂਰਾ