25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-01-2026

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਰਾਜਾਸਾਂਸੀ ਮਾਰਗ 'ਤੇ ਲੱਗਿਆ ਭਾਰੀ ਜਾਮ

ਰਾਜਾਸਾਂਸੀ, 11 ਜਨਵਰੀ (ਹਰਦੀਪ ਸਿੰਘ ਖੀਵਾ) ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਰੋਡ ਦੇ ਉੱਤੇ ਭਾਰੀ ਜਾਮ ਲੱਗਾ ਹੋਇਆ ਹੈ। ਇੱਥੋਂ ਕੁਆਲਾਲੰਪਰ ਨੂੰ ਰਾਤ 7.30 ਤੇ 9 .30 ਵਜੇ 2 ਉਡਾਣਾਂ ...

ਅਜੀਤ ਡੈਸਕ 11-01-2026

ਰਾਜਾਸਾਂਸੀ, 11 ਜਨਵਰੀ (ਹਰਦੀਪ ਸਿੰਘ ਖੀਵਾ) ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਰੋਡ ਦੇ ਉੱਤੇ ਭਾਰੀ ਜਾਮ ਲੱਗਾ ਹੋਇਆ ਹੈ। ਇੱਥੋਂ ਕੁਆਲਾਲੰਪਰ ਨੂੰ ਰਾਤ 7.30 ਤੇ 9 .30 ਵਜੇ 2 ਉਡਾਣਾਂ ਨੇ ਰਵਾਨਾ ਹੋਣਾ ਹੈ । ਇਨ੍ਹਾਂ ਉਡਾਣਾਂ ਰਾਹੀਂ ਸਫਰ ਕਰਨ ਵਾਲੇ, ਤੇ ਰਵਾਨਾ ਹੋਣ ਵਾਲੇ ਯਾਤਰੀ ਭਾਰੀ ਜਾਮ ਵਿਚ ਫਸੇ ਹੋਏ ਹਨ। ਕਈ ਯਾਤਰੀ ਪੈਦਲ ਹੀ ਹਵਾਈ ਅੱਡੇ ਵੱਲ ਰਵਾਨਾ ਹੋਏ ਹਨ। ਇਸ ਰੋਡ 'ਤੇ ਵੱਡੀ ਗਿਣਤੀ ਵਿਚ ਪੰਜਾਬ ਭਰ ਤੋਂ ਯਾਤਰੀ ਉਕਤ ਉਡਾਣਾਂ ਲਈ ਪਹੁੰਚ ਰਹੇ ਸਨ ਤੇ ਉਹ ਖੱਜਲ ਖੁਆਰ ਵੀ ਹੋ ਰਹੇ ਹਨ।

ਦੱਸਣਯੋਗ ਹੈ ਕਿ ਇੱਥੇ ਹੀ ਹਵਾਈ ਅੱਡਾ ਰੋਡ 'ਤੇ ਬੀਤੇ ਦਿਨ ਸ਼ਾਮ ਨੂੰ ਹਾਦਸੇ ਕਾਰਣ ਇਕ ਔਰਤ ਦੀ ਹੋ ਗਈ ਸੀ, ਜਿਸ ਦੇ ਰੋਸ ਵਜੋਂ ਹਵਾਈ ਅੱਡੇ ਔਰਤ ਦੇ ਪਿੰਡ ਕੰਬੋਅ ਦੇ ਵਾਸੀਆਂ ਵਲੋਂ ਹਵਾਈ ਅੱਡਾ ਮਾਰਗ ਵੀ ਜਾਮ ਕੀਤਾ ਗਿਆ ਹੈ।

ਪਿਛਲੀ ਖ਼ਬਰ ਸਰਹੱਦੀ ਪਿੰਡ ਰਾਣੀਆਂ ਵਿਖੇ ਨਗਰ ਕੀਰਤਨ 'ਚ ਹੁਕਮਨਾਮਾ ਲੈਣ ਨੂੰ ਲੈ ਕੇ ਹੋਈ ਤਕਰਾਰ, ਗ੍ਰੰਥੀ ਸਿੰਘ ਨਾਲ ਧੱਕਾ-ਮੁੱਕੀ ਅਗਲੀ ਖ਼ਬਰ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ