ਪੰਚਕੂਲਾ (ਹਰਿਆਣਾ), 11 ਜਨਵਰੀ - ਸੈਕਟਰ-4 ਐਮਡੀਸੀ ਵਿਚ ਸ਼ੁੱਕਰਵਾਰ ਦੀ ਸ਼ਾਮ ਇਕ ਸੜਕ ਹਾਦਸੇ ਦੌਰਾਨ 83 ਸਾਲਾ ਲੈਫ਼ਟਿਨੈਂਟ ਜਨਰਲ ਕੁਲਵੰਤ ਸਿੰਘ ਮਾਨ (ਸੇਵਾ-ਮੁਕਤ) ਦੀ ਮੌਤ ਹੋ ਗਈ।।ਉਹ ਸ਼ਾਮ ਨੂੰ ਸੈਰ ਕਰ ਰਹੇ ਸਨ। ਇਸ ਦੌਰਾਨ ਡਾਲਫ਼ਿਨ ਚੌਕ ਵੱਲ ਜਾਣ ਵਾਲੀ ਸੜਕ ’ਤੇ ਇਕ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਸਕੇਤੜੀ ਰੋਡ ’ਤੇ ਭਾਜਪਾ ਦਫ਼ਤਰ ਦੇ ਨੇੜੇ ਵਾਪਰਿਆ।
ਜਾਣਕਾਰੀ ਮੁਤਾਬਕ, ਕੁਲਵੰਤ ਸਿੰਘ ਮਾਨ ਦਾ ਇਕ ਪੁੱਤਰ ਕੈਨੇਡਾ ਪੁਲਿਸ ਵਿਚ ਸੇਵਾਵਾਂ ਨਿਭਾ ਰਿਹਾ ਹੈ, ਜਦਕਿ ਦੂਜਾ ਪੁੱਤਰ ਭਾਰਤੀ ਫ਼ੌਜ ਵਿਚ ਕਰਨਲ ਦੇ ਪਦ ’ਤੇ ਤਾਇਨਾਤ ਹੈ। ਉਨ੍ਹਾਂ ਦਾ ਪਰਿਵਾਰ ਮੂਲ ਤੌਰ ’ਤੇ ਬਠਿੰਡਾ ਦਾ ਨਿਵਾਸੀ ਹੈ ਅਤੇ ਉਨ੍ਹਾਂ ਦੀਆਂ ਤਿੰਨ ਪੀੜ੍ਹੀਆਂ ਭਾਰਤੀ ਫ਼ੌਜ ਵਿਚ ਸੇਵਾਵਾਂ ਨਿਭਾ ਚੁੱਕੀਆਂ ਹਨ।ਲੈਫ਼ਟਿਨੈਂਟ ਜਨਰਲ ਕੁਲਵੰਤ ਸਿੰਘ ਮਾਨ ਚੰਡੀਗੜ੍ਹ ਗੋਲਫ਼ ਕਲੱਬ ਦੇ ਸ਼ੁਰੂਆਤੀ ਮੈਂਬਰਾਂ ਵਿਚ ਸ਼ਾਮਿਲ ਸਨ ਅਤੇ ਸੇਵਾ ਮੁਕਤ ਹੋਣ ਤੋਂ ਬਾਅਦ ਉਹ ਡਬਲਯੂਡਬਲਯੂਆਈਸੀਐਸ (ਡਬਲਯੂਡਬਲਯੂਆਈਸੀਐਸ ਾਂਾਂੀਛਸ਼) ਨਾਲ ਵੀ ਜੁੜੇ ਰਹੇ। ਉਨ੍ਹਾਂ ਦੀ ਪਤਨੀ ਪੰਜਾਬ ਯੂਨੀਵਰਸਿਟੀ ਤੋਂ ਸਵਰਨ ਪਦਕ ਜੇਤੂ ਰਹੀ।
ਤਾਜ਼ਾ ਖ਼ਬਰਾਂ
Free
ਸੜਕ ਹਾਦਸੇ ਦੌਰਾਨ 83 ਸਾਲਾ ਲੈਫ਼ਟਿਨੈਂਟ ਜਨਰਲ ਕੁਲਵੰਤ ਸਿੰਘ ਮਾਨ (ਸੇਵਾ-ਮੁਕਤ) ਦੀ ਮੌਤ
ਪੰਚਕੂਲਾ (ਹਰਿਆਣਾ), 11 ਜਨਵਰੀ - ਸੈਕਟਰ-4 ਐਮਡੀਸੀ ਵਿਚ ਸ਼ੁੱਕਰਵਾਰ ਦੀ ਸ਼ਾਮ ਇਕ ਸੜਕ ਹਾਦਸੇ ਦੌਰਾਨ 83 ਸਾਲਾ ਲੈਫ਼ਟਿਨੈਂਟ ਜਨਰਲ ਕੁਲਵੰਤ ਸਿੰਘ ਮਾਨ (ਸੇਵਾ-ਮੁਕਤ) ਦਾ...
ਅਜੀਤ ਡੈਸਕ
11-01-2026