24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-01-2026

ਅੰਗੀਠੀ ਤੋਂ ਗੈਸ ਚੜ੍ਹ ਜਾਣ ਕਾਰਨ ਪਤੀ-ਪਤਨੀ ਅਤੇ ਬੱਚੇ ਦੀ ਮੌਤ, 1 ਦੀ ਹਾਲਤ ਨਾਜ਼ੁਕ

ਹਰੀਕੇ ਪੱਤਣ (ਤਰਨਤਾਰਨ), 11 ਜਨਵਰੀ (ਸੰਜੀਵ ਕੁੰਦਰਾ) - ਕਸਬਾ ਹਰੀਕੇ ਪੱਤਣ ਨਜ਼ਦੀਕ ਪੈਂਦੇ ਪਿੰਡ ਅਲੀਪੁਰ ਵਿਖੇ ਅਗੰਠੀ ਤੋਂ ਗੈਸ ਚੜ੍ਹ ਜਾਣ ਕਾਰਨ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਮਹੀਨਿਆਂ ਦੇ ਬੱਚੇ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ...

ਅਜੀਤ ਡੈਸਕ 11-01-2026

ਹਰੀਕੇ ਪੱਤਣ (ਤਰਨਤਾਰਨ), 11 ਜਨਵਰੀ (ਸੰਜੀਵ ਕੁੰਦਰਾ) - ਕਸਬਾ ਹਰੀਕੇ ਪੱਤਣ ਨਜ਼ਦੀਕ ਪੈਂਦੇ ਪਿੰਡ ਅਲੀਪੁਰ ਵਿਖੇ ਅਗੰਠੀ ਤੋਂ ਗੈਸ ਚੜ੍ਹ ਜਾਣ ਕਾਰਨ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਮਹੀਨਿਆਂ ਦੇ ਬੱਚੇ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਅਲੀਪੁਰ ਵਿਖੇ ਇਕ ਪਰਿਵਾਰ ਭਾਰੀ ਠੰਢ ਤੋਂ ਬਚਣ ਲਈ ਰਾਤ ਵੇਲੇ ਕੋਲਿਆਂ ਦੀ ਅੰਗੰਠੀ ਬਾਲ ਕੇ ਸੋਂ ਗਿਆ ਤੇ ਰਾਤ ਸਮੇਂ ਕੋਲਿਆਂ ਤੋਂ ਬਣੀ ਗੈਸ ਚੜ ਜਾਣ ਕਾਰਨ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ। ਜਦ ਕਿ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਮ੍ਰਿਤਕਾ ਦੀ ਪਹਿਚਾਣ ਅਰਸ਼ਦੀਪ ਸਿੰਘ ਪੁੱਤਰ ਗੁਰਸਾਹਿਬ ਸਿੰਘ (21 ਸਾਲ ), ਉਸ ਦੀ ਪਤਨੀ ਜਸ਼ਨਦੀਪ ਕੌਰ (20 ਸਾਲ) ਅਤੇ 2 ਮਹੀਨੇ ਦੇ ਬੱਚੇ ਗੁਰਬਾਜ਼ ਸਿੰਘ ਵਜੋਂ ਹੋਈ. ਜਦ ਕਿ ਅਰਸ਼ਦੀਪ ਸਿੰਘ ਦੇ ਸਾਲੇ ਕ੍ਰਿਸ਼ਨਦੀਪ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਜਾਣ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

ਪਿਛਲੀ ਖ਼ਬਰ ਚੋਣ ਕਮਿਸ਼ਨ ਵਲੋਂ ਪੱਛਮੀ ਬੰਗਾਲ ਵਿਚ ਐਸ.ਆਈ.ਆਰ. ਲਈ 4 ਹੋਰ ਵਿਸ਼ੇਸ਼ ਰੋਲ ਆਬਜ਼ਰਵਰ ਨਿਯੁਕਤ ਅਗਲੀ ਖ਼ਬਰ ਅਮਰੀਕਾ ਵਲੋਂ ਸੀਰੀਆ ਭਰ ਵਿਚ ਆਈਐਸਆਈਐਸ ਦੇ ਟਿਕਾਣਿਆਂ 'ਤੇ ਹਮਲੇ