01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਤਰਨਤਾਰਨ ਪੁਲਿਸ ਮੁਕਾਬਲਾ : ਬੁਲੇਟ ਪਰੂਫ ਜੈਕੇਟ ਨੇ ਬਚਾਈ ਪੁਲਿਸ ਮੁਲਾਜ਼ਮ ਦੀ ਜਾਨ

ਤਰਨਤਾਰਨ, 6 ਜਨਵਰੀ (ਹਰਿੰਦਰ ਸਿੰਘ)- ਤਰਨਤਾਰਨ ਪੁਲਿਸ ਅਤੇ ਸੀ.ਆਈ.ਏ. ਸਟਾਫ਼ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਭਿੱਖੀਵਿੰਡ ਵਿਖੇ ਪੁਲਿਸ ਮੁਕਾਬਲੇ ਮੌਕੇ ਗੈਂਗਸਟਰ ਵਲੋਂ ਚਲਾਈਆਂ ਗੋਲੀਆਂ 'ਚੋਂ ਇਕ ਗੋਲੀ...

ਅਜੀਤ ਡੈਸਕ 06-01-2026

ਤਰਨਤਾਰਨ, 6 ਜਨਵਰੀ (ਹਰਿੰਦਰ ਸਿੰਘ)- ਤਰਨਤਾਰਨ ਪੁਲਿਸ ਅਤੇ ਸੀ.ਆਈ.ਏ. ਸਟਾਫ਼ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਭਿੱਖੀਵਿੰਡ ਵਿਖੇ ਪੁਲਿਸ ਮੁਕਾਬਲੇ ਦੌਰਾਨ ਗੈਂਗਸਟਰ ਵਲੋਂ ਚਲਾਈਆਂ ਗਈਆਂ ਗੋਲੀਆਂ ਵਿਚੋਂ ਇਕ ਗੋਲੀ ਪੁਲਿਸ ਮੁਲਾਜ਼ਮ ਦੇ ਵੀ ਲੱਗੀ ਪਰ ਉਸ ਵਲੋਂ ਬੁਲੇਟ ਪਰੂਫ ਜੈਕਟ ਪਾਈ ਹੋਣ ਕਾਰਨ ਉਸ ਦਾ ਬਚਾਅ ਹੋ ਗਿਆ ।

ਜ਼ਿਕਰਯੋਗ ਹੈ ਕਿ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਗੈਂਗਸਟਰ ਦੀ ਪਛਾਣ ਹਰਨੂਰ ਸਿੰਘ ਵਾਸੀ ਕੱਥੂ ਨੰਗਲ ਵਜੋਂ ਹੋਈ। ਇਸ ਗੈਂਗਸਟਰ ਦੇ ਸੰਬੰਧ ਪ੍ਰਭ ਦਾਸੂਵਾਲ ਅਤੇ ਅਫਰੀਦੀ ਗੈਂਗ ਨਾਲ ਵੀ ਦੱਸੇ ਜਾ ਰਹੇ ਹਨ ਅਤੇ ਇਹ ਇਨ੍ਹਾਂ ਦਾ ਬਹੁਤ ਨਜ਼ਦੀਕੀ ਸੀ। ਉਕਤ ਗੈਂਗਸਟਰ ਦਾ ਬੀਤੇ ਦਿਨੀਂ ਅੰਮ੍ਰਿਤਸਰ ਦੇ ਇਕ ਰਿਜ਼ੋਰਟ ਵਿਚ ਹੋਏ ਸਰਪੰਚ ਜਰਮਲ ਸਿੰਘ ਕਤਲ ਨਾਲ ਵੀ ਸੰਬੰਧ ਸੀ।
 

ਪਿਛਲੀ ਖ਼ਬਰ ਅੰਮ੍ਰਿਤਸਰ ਹਵਾਈ ਅੱਡੇ 'ਤੇ ਕੁਆਲਾਲੰਪੁਰ ਦੀ ਕੌਮਾਂਤਰੀ ਉਡਾਣ ਰੱਦ, ਕਈ ਹੋਰ ਉਡਾਣਾਂ ਵੀ ਪ੍ਰਭਾਵਿਤ ਅਗਲੀ ਖ਼ਬਰ ਸੁੱਖ ਸਾਗਰ ਕਾਲੋਨੀ ਨੇੜਿਓਂ ਨੌਜਵਾਨ ਦੀ ਲਾ.ਸ਼ ਬਰਾਮਦ