16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਲੁਧਿਆਣਾ ਨਗਰ ਨਿਗਮ ਹਾਊਸ ਦੀ ਮੀਟਿੰਗ ਦੌਰਾਨ ਕੱਚੇ ਸਫਾਈ ਕਰਮਚਾਰੀਆਂ ਨੇ ਦਿੱਤਾ ਧਰਨਾ

ਲੁਧਿਆਣਾ , 26 ਦਸੰਬਰ (ਭੁਪਿੰਦਰ ਸਿੰਘ ਬੈਂਸ, ਰੂਪੇਸ਼ ਕੁਮਾਰ) : ਲੁਧਿਆਣਾ ਨਗਰ ਨਿਗਮ ਵਲੋਂ ਹਾਊਸ ਦੀ ਮੀਟਿੰਗ ਬੁਲਾਈ ਗਈ ਸੀ ਜੋ ਲੁਧਿਆਣਾ ਦੇ ਜਲੰਧਰ ਬਾਈਪਾਸ ਸਥਿਤ ਅੰਬੇਦਕਰ ਭਵਨ ਵਿਖੇ ...

ਅਜੀਤ ਡੈਸਕ 26-12-2025

ਲੁਧਿਆਣਾ , 26 ਦਸੰਬਰ (ਭੁਪਿੰਦਰ ਸਿੰਘ ਬੈਂਸ, ਰੂਪੇਸ਼ ਕੁਮਾਰ) : ਲੁਧਿਆਣਾ ਨਗਰ ਨਿਗਮ ਵਲੋਂ ਹਾਊਸ ਦੀ ਮੀਟਿੰਗ ਬੁਲਾਈ ਗਈ ਸੀ ਜੋ ਲੁਧਿਆਣਾ ਦੇ ਜਲੰਧਰ ਬਾਈਪਾਸ ਸਥਿਤ ਅੰਬੇਦਕਰ ਭਵਨ ਵਿਖੇ ਰੱਖੀ ਗਈ ਸੀ। ਹਾਊਸ ਮੀਟਿੰਗ ਦੇ ਦੌਰਾਨ ਕੱਚੇ ਸਫਾਈ ਕਰਮਚਾਰੀਆਂ ਵਲੋਂ ਮੀਟਿੰਗ ਵਾਲੇ ਅੰਬੇਦਕਰ ਭਵਨ ਦੇ ਬਾਹਰ ਧਰਨਾ ਲਾ ਕੇ ਭਵਨ ਦਾ ਗੇਟ ਬੰਦ ਕਰ ਦਿੱਤਾ ਗਿਆ। ਇਸ ਮੌਕੇ 'ਤੇ ਅੰਦਰੋਂ ਕਿਸੇ ਵੀ ਵਿਧਾਇਕ ਅਤੇ ਕੌਂਸਲਰ ਨੂੰ ਬਾਹਰ ਨਹੀਂ ਆਉਣ ਦਿੱਤਾ , ਜਿਸ ਤੋਂ ਬਾਅਦ ਮੇਅਰ ਅਤੇ ਵਿਧਾਇਕਾਂ ਦੇ ਭਰੋਸੇ ਤੋਂ ਬਾਅਦ ਸਫਾਈ ਕਰਮਚਾਰੀਆਂ ਨੇ ਧਰਨਾ ਚੁੱਕਿਆ।

ਪਿਛਲੀ ਖ਼ਬਰ ਅੱਜ ਪੂਰਾ ਦੇਸ਼ ਸਾਹਿਬਜ਼ਾਦਿਆਂ ਦੀ ਬਹਾਦਰੀ ਦੀ ਗਾਥਾ ਬਾਰੇ ਜਾਣ ਰਿਹਾ ਹੈ - ਸਿਰਸਾ ਅਗਲੀ ਖ਼ਬਰ ਅਸਤ ਪ੍ਰਵਾਹ ਕਰ ਕੇ ਆਉਂਦੀ ਟੈਂਪੂ ਟਰੈਵਲ ਤੇ ਛੋਟੇ ਹਾਥੀ ਦੀ ਟੱਕਰ 'ਚ 6 ਜ਼ਖਮੀ