17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਸਾਡਾ ਸੰਵਿਧਾਨ ਨਾਗਰਿਕਾਂ ਵਿਚ ਨਿਆਂ ਅਤੇ ਸਮਾਨਤਾ ਨੂੰ ਉਤਸ਼ਾਹਿਤ ਕਰਦਾ ਹੈ - ਡੀ. ਰਾਜਾ

ਨਵੀਂ ਦਿੱਲੀ ,22 ਦਸੰਬਰ- ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਦੇ ਬਿਆਨ 'ਤੇ, ਸੀ.ਪੀ.ਆਈ. ਜਨਰਲ ਸਕੱਤਰ ਡੀ. ਰਾਜਾ ਨੇ ਕਿਹਾ ਹੈ ਕਿ ਆਰ.ਐਸ.ਐਸ. ਕਦੇ ਵੀ ਸੰਵਿਧਾਨ ਨਾਲ ਸਹਿਮਤ ਨਹੀਂ ਸੀ। ਡਾ: ਬੀ.ਆਰ. ਅੰਬੇਡਕਰ ਸਾਡੇ ...

ਅਜੀਤ ਡੈਸਕ 22-12-2025

ਨਵੀਂ ਦਿੱਲੀ ,22 ਦਸੰਬਰ- ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਦੇ ਬਿਆਨ 'ਤੇ, ਸੀ.ਪੀ.ਆਈ. ਜਨਰਲ ਸਕੱਤਰ ਡੀ. ਰਾਜਾ ਨੇ ਕਿਹਾ ਹੈ ਕਿ ਆਰ.ਐਸ.ਐਸ. ਕਦੇ ਵੀ ਸੰਵਿਧਾਨ ਨਾਲ ਸਹਿਮਤ ਨਹੀਂ ਸੀ। ਡਾ: ਬੀ.ਆਰ. ਅੰਬੇਡਕਰ ਸਾਡੇ ਸੰਵਿਧਾਨ ਦੇ ਮੁੱਖ ਨਿਰਮਾਤਾ ਸਨ , ਪਰ ਮੋਹਨ ਭਾਗਵਤ ਕੌਣ ਹੈ ਜੋ ਪੂਰੇ ਦੇਸ਼ ਨੂੰ, ਭਾਰਤ ਦੇ ਲੋਕਾਂ ਨੂੰ ਹੁਕਮ ਦਿੰਦਾ ਹੈ? ਆਰ.ਐਸ.ਐਸ. ਤਿਰੰਗੇ ਝੰਡੇ ਨਾਲ ਅਸਹਿਮਤ ਸੀ। ਭਾਰਤ ਇਕ ਅਜਿਹਾ ਦੇਸ਼ ਹੈ ਜਿਸ ਵਿਚ ਵਿਭਿੰਨਤਾ ਹੈ, ਅਤੇ ਇਨ੍ਹਾਂ ਵਿਭਿੰਨਤਾਵਾਂ ਨੂੰ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ। ਆਰ.ਐਸ.ਐਸ. ਜਾਤੀ ਪ੍ਰਣਾਲੀ, ਪੁਰਖ-ਪ੍ਰਧਾਨਤਾ ਅਤੇ ਅਸਮਾਨਤਾਵਾਂ ਨੂੰ ਕਾਇਮ ਰੱਖਦਾ ਹੈ। ਪਰ ਸਾਡਾ ਸੰਵਿਧਾਨ ਨਾਗਰਿਕਾਂ ਵਿਚ ਨਿਆਂ ਅਤੇ ਸਮਾਨਤਾ ਨੂੰ ਉਤਸ਼ਾਹਿਤ ਕਰਦਾ ਹੈ। ਅਸੀਂ ਮੋਹਨ ਭਾਗਵਤ ਦੇ ਬਿਆਨ ਦੀ ਸਖ਼ਤ ਨਿੰਦਾ ਕਰਦੇ ਹਾਂ।

ਪਿਛਲੀ ਖ਼ਬਰ ਟਰੱਕ ਡਰਾਈਵਰ ਦੀ ਹੱਤਿਆ ਦੇ 4 ਦੋਸ਼ੀ ਗ੍ਰਿਫ਼ਤਾਰ, ਮੁਕਾਬਲੇ ਦੌਰਾਨ ਇਕ ਜ਼ਖ਼ਮੀ- ਐੱਸ.ਐੱਸ.ਪੀ. ਅਗਲੀ ਖ਼ਬਰ ਬੰਗਲਾਦੇਸ਼ ਦੇ ਖੁਲਨਾ ਵਿਚ ਗੋਲੀ ਲੱਗਣ ਤੋਂ ਬਾਅਦ ਨੈਸ਼ਨਲ ਸਿਟੀਜ਼ਨ ਪਾਰਟੀ ਦਾ ਆਗੂ ਮੋਤਾਲੇਬ ਸ਼ਿਕਦਾਰ "ਖ਼ਤਰੇ ਤੋਂ ਬਾ...