24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-12-2025

ਧੀ ਦੀ ਡੋਲੀ ਤੋਰ ਕੇ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਟਰਾਲੇ ਨਾਲ ਟਕਰਾਈ ਕਾਰ, 3 ਦੀ ਮੌ.ਤ, ਦੋ ਗੰਭੀਰ

ਫਤਿਹਗੜ੍ਹ ਸਾਹਿਬ, 2 ਦਸੰਬਰ (ਜਤਿੰਦਰ ਸਿੰਘ ਰਾਠੌਰ)- ਸਰਹਿੰਦ ਵਿਚ ਉਸ ਵੇਲੇ ਸ਼ੋਕ ਦੀ ਲਹਿਰ ਦੌੜ ਗਈ ਜਦੋਂ ਪਰਿਵਾਰ ਦੇ ਤਿੰਨ ਮੈਂਬਰ ਲੁਧਿਆਣਾ ਤੋਂ ਡੋਲੀ ਤੋਰ ਕੇ ਵਾਪਸ ਪਰਤ ਰਹੇ ਤਾਂ ਟਰਾਲੇ...

ਅਜੀਤ ਡੈਸਕ 02-12-2025

ਫਤਿਹਗੜ੍ਹ ਸਾਹਿਬ, 2 ਦਸੰਬਰ (ਜਤਿੰਦਰ ਸਿੰਘ ਰਾਠੌਰ)- ਸਰਹਿੰਦ ਵਿਚ ਉਸ ਵੇਲੇ ਸ਼ੋਕ ਦੀ ਲਹਿਰ ਦੌੜ ਗਈ ਜਦੋਂ ਪਰਿਵਾਰ ਦੇ ਤਿੰਨ ਮੈਂਬਰ ਲੁਧਿਆਣਾ ਤੋਂ ਡੋਲੀ ਤੋਰ ਕੇ ਵਾਪਸ ਪਰਤ ਰਹੇ ਤਾਂ ਟਰਾਲੇ ਵਿਚ ਕਾਰ ਟਕਰਾਉਣ ਨਾਲ ਦੋ ਔਰਤਾਂ ਸਮੇਤ ਇਕ ਦੀ ਮੌਤ ਜਦੋਂ ਕਿ ਪਤੀ ਪਤਨੀ ਜ਼ਖਮੀ ਹੋ ਗਏ ।

 

ਕੌਂਸਲਰ ਗੁਲਸ਼ਨ ਰਾਏ ਬੋਬੀ ਨੇ ਦੱਸਿਆ ਕਿ ਨੰਦਾ ਮੋਟਰਸ ਦੇ ਮਲਿਕ ਹਰੀ ਓਮ ਨੰਦਾ ਦੀ ਬੇਟੀ ਗਜ਼ਲ ਦਾ ਵਿਆਹ ਲੁਧਿਆਣਾ ਵਿਚ ਕਰਨ ਉਪਰੰਤ ਖੁਸ਼ੀ-ਖੁਸ਼ੀ ਡੋਲੀ ਰਵਾਨਾ ਕਰਕੇ ਸਰਹੰਦ ਘਰ ਵਾਪਸ ਪਰਤ ਰਹੇ ਸਨ ਤਾਂ ਢੰਡਾਰੀ ਨੇੜੇ ਇਕ ਟਰਾਲੇ ਵਿਚ ਕਾਰ ਟਕਰਾਉਣ ਨਾਲ ਪਰਿਵਾਰ ਦੇ ਤਿੰਨ ਮੈਂਬਰ ਹਰੀ ਓਮ ਨੰਦਾ (50), ਉਨ੍ਹਾਂ ਦੀ ਪਤਨੀ ਸੀਮਾ ਨੰਦਾ (45) ਅਤੇ ਸੀਮਾ ਦੀ ਚਾਚੀ ਰੇਨੂ ਅਰੋੜਾ (60) ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਹਾਦਸੇ ਵਿਚ ਮੋਹਨ ਨੰਦਾ ਅਤੇ ਉਸ ਦੀ ਪਤਨੀ ਸ਼ਰਮੀਲੀ ਨੰਦਾ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾ ਨੂੰ ਇਲਾਜ ਲਈ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੁੱਖ ਸਾਂਝਾ ਕਰਨ ਲਈ ਸ਼ਹਿਰ ਦੇ ਵਪਾਰੀਆਂ ਵੱਲੋਂ ਆਪਣੀਆਂ ਦੁਕਾਨਾਂ ਖੁਦ-ਬ-ਖੁਦ ਬੰਦ ਰੱਖੀਆਂ ਗਈਆਂ। ਮ੍ਰਿਤਕਾਂ ਦੇ ਅੰਤਿਮ ਸੰਸਕਾਰ ਦੌਰਾਨ ਸ਼ਮਸ਼ਾਨ ਘਾਟ ਵਿੱਚ ਬੇਹਦ ਦੁਖੀ ਹਿਰਦਿਆਂ ਨਾ ਲੋਕ ਸ਼ਾਮਿਲ ਹੋਏ। ਸ਼ਮਸ਼ਾਨ ਘਾਟ ਵਿੱਚ ਪਹੁੰਚੇ ਰਾਜਨੀਤਿਕ ਧਾਰਮਿਕ ਆਗੂਆਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਇਸ ਘਟਨਾ ਨੂੰ ਬਹੁਤ ਵੱਡੀ ਘਟਨਾ ਵਾਪਰੀ ਹੈ ਕਿ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਜੋ ਦਾਖਲ ਹਨ ਉਨਾਂ ਦੀ ਸਿਹਤ ਜਾਫੀ ਦੀ ਅਰਦਾਸ ਕੀਤੀ

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ( ਪੁਨਰ ਸੁਰਜੀਤ) ਵੱਲੋਂ ਅੰਮ੍ਰਿਤਸਰ ਵਿਖੇ ਪਾਰਟੀ ਦੇ ਮੁੱਖ ਦਫਤਰ ਦਾ ਉਦਘਾਟਨ ਅਗਲੀ ਖ਼ਬਰ ਦਿੱਲੀ ਧਮਾਕਾ ਮਾਮਲਾ : ਅਦਾਲਤ ਨੇ ਆਮਿਰ ਰਾਸ਼ਿਦ ਅਲੀ ਦੀ ਹਿਰਾਸਤ 7 ਦਿਨ ਲਈ ਵਧਾਈ