24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-12-2025

ਕੁਵੈਤ ਤੋਂ ਹੈਦਰਾਬਾਦ ਆ ਰਹੀ ਉਡਾਣ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਮੁੰਬਈ, 2 ਦਸੰਬਰ- ਅੱਜ ਕੁਵੈਤ ਤੋਂ ਹੈਦਰਾਬਾਦ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਇਕ ਉਡਾਣ ਨੂੰ ਬੰਬ ਦੀ ਧਮਕੀ ਮਿਲੀ ਹੈ। ਇਸ ਤੋਂ ਬਾਅਦ ਉਡਾਣ ਨੂੰ ਮੁੰਬਈ ਭੇਜ ਦਿੱਤਾ ਗਿਆ। ਰਿਪੋਰਟਾਂ ਦੇ...

ਅਜੀਤ ਡੈਸਕ 02-12-2025

ਮੁੰਬਈ, 2 ਦਸੰਬਰ- ਅੱਜ ਕੁਵੈਤ ਤੋਂ ਹੈਦਰਾਬਾਦ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਇਕ ਉਡਾਣ ਨੂੰ ਬੰਬ ਦੀ ਧਮਕੀ ਮਿਲੀ ਹੈ। ਇਸ ਤੋਂ ਬਾਅਦ ਉਡਾਣ ਨੂੰ ਮੁੰਬਈ ਭੇਜ ਦਿੱਤਾ ਗਿਆ। ਰਿਪੋਰਟਾਂ ਦੇ ਅਨੁਸਾਰ ਇਹ ਧਮਕੀ ਹੈਦਰਾਬਾਦ ਹਵਾਈ ਅੱਡੇ ਨੂੰ ਇਕ ਈ.ਮੇਲ ਰਾਹੀਂ ਭੇਜੀ ਗਈ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਜਹਾਜ਼ ਵਿਚ ਇਕ ਮਨੁੱਖੀ ਬੰਬ ਸਵਾਰ ਹੈ। ਬਾਅਦ ਵਿਚ ਜਹਾਜ਼ ਮੁੰਬਈ ਹਵਾਈ ਅੱਡੇ 'ਤੇ ਸੁਰੱਖਿਅਤ ਉਤਰਿਆ ਗਿਆ, ਜਿਥੇ ਯਾਤਰੀਆਂ ਨੂੰ ਉਤਾਰਿਆ ਗਿਆ ਅਤੇ ਜਹਾਜ਼ ਦੀ ਜਾਂਚ ਕੀਤੀ ਗਈ। ਉਡਾਣ ਨੂੰ ਹਵਾਈ ਅੱਡੇ 'ਤੇ ਇਕ ਅਲੱਗ-ਥਲੱਗ ਖੇਤਰ ਵਿਚ ਤਬਦੀਲ ਕਰ ਦਿੱਤਾ ਗਿਆ ਅਤੇ ਸੁਰੱਖਿਆ ਟੀਮਾਂ ਤਾਇਨਾਤ ਕੀਤੀਆਂ ਗਈਆਂ। ਫਿਲਹਾਲ ਉਡਾਣ ਵਿਚ ਬੰਬ ਬਰਾਮਦ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ।

ਪਿਛਲੀ ਖ਼ਬਰ ਉੱਤਰ ਪ੍ਰਦੇਸ਼: ਬੱਸ ਅਤੇ ਟਰੱਕ ਦੀ ਭਿਆਨਕ ਟੱਕਰ ਤੋਂ ਬਾਅਦ ਧਮਾਕਾ, ਤਿੰਨ ਦੀ ਮੌਤ ਅਗਲੀ ਖ਼ਬਰ ਸੰਸਦ ਦੇ ਸਰਦ ਰੁੱਤ ਇਜਲਾਸ ਦਾ ਅੱਜ ਹੈ ਦੂਜਾ ਦਿਨ