23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਦਿੱਲੀ ਹਵਾਈ ਅੱਡੇ ’ਤੇ ਤੇਜ਼ ਹਵਾਵਾਂ ਕਾਰਨ 8 ਉਡਾਣਾਂ ਹੋਰ ਹਵਾਈ ਅੱਡਿਆਂ ’ਤੇ ਭੇਜੀਆਂ

ਨਵੀਂ ਦਿੱਲੀ , 4 ਨਵੰਬਰ - ਕੌਮੀ ਰਾਜਧਾਨੀ ਵਿਚ ਅੱਜ ਦੇਰ ਸ਼ਾਮ ਵੇਲੇ ਤੇਜ਼ ਹਵਾਵਾਂ ਚੱਲੀਆਂ ਜਿਸ ਕਾਰਨ ਦਿੱਲੀ ਹਵਾਈ ਅੱਡੇ ’ਤੇ 8 ਉਡਾਣਾਂ ਨੂੰ ਡਾਇਵਰਟ ਕੀਤਾ ਗਿਆ। ਅਧਿਕਾਰੀ ਨੇ ਕਿਹਾ ਕਿ ਇੰਡੀਗੋ, ਏਅਰ ਇੰਡੀਆ ...

ਅਜੀਤ ਡੈਸਕ 04-11-2025

ਨਵੀਂ ਦਿੱਲੀ , 4 ਨਵੰਬਰ - ਕੌਮੀ ਰਾਜਧਾਨੀ ਵਿਚ ਅੱਜ ਦੇਰ ਸ਼ਾਮ ਵੇਲੇ ਤੇਜ਼ ਹਵਾਵਾਂ ਚੱਲੀਆਂ ਜਿਸ ਕਾਰਨ ਦਿੱਲੀ ਹਵਾਈ ਅੱਡੇ ’ਤੇ 8 ਉਡਾਣਾਂ ਨੂੰ ਡਾਇਵਰਟ ਕੀਤਾ ਗਿਆ। ਅਧਿਕਾਰੀ ਨੇ ਕਿਹਾ ਕਿ ਇੰਡੀਗੋ, ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਦੀਆਂ ਉਡਾਣਾਂ ਨੂੰ ਜੈਪੁਰ ਭੇਜਿਆ ਗਿਆ ਪਰ ਹੁਣ ਸਥਿਤੀ ਆਮ ਵਾਂਗ ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਇਹ ਉਡਾਣਾਂ ਦਿੱਲੀ ਵਿਚ ਉਤਰ ਨਾ ਸਕੀਆਂ। ਜ਼ਿਕਰਯੋਗ ਹੈ ਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਦੇਸ਼ ਦਾ ਸਭ ਤੋਂ ਰੁਝੇਂਵਿਆਂ ਵਾਲਾ ਹਵਾਈ ਅੱਡਾ ਹੈ ਅਤੇ ਇੱਥੇ ਰੋਜ਼ਾਨਾ ਲਗਪਗ 1,300 ਉਡਾਣਾਂ ਦੀ ਆਵਾਜਾਈ ਹੁੰਦੀ ਹੈ।

ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਅਦਾਰਾ ਅਜੀਤ ਵਲੋਂ ਲੱਖ ਲੱਖ ਵਧਾਈ ਅਗਲੀ ਖ਼ਬਰ ਵਿਦੇਸ਼ ਮੰਤਰੀ ਸਾ'ਰ ਦੀ ਫੇਰੀ ਦੌਰਾਨ ਭਾਰਤ-ਇਜ਼ਰਾਈਲ ਵਪਾਰ, ਖੇਤੀਬਾੜੀ, ਤਕਨਾਲੋਜੀ 'ਤੇ ਸਹਿਯੋਗ 'ਤੇ ਕਰਨਗੇ ਚਰਚਾ