29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸੜਕ ਹਾਦਸੇ 'ਚ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ

ਮਹਿਲ ਕਲਾਂ (ਬਰਨਾਲਾ), 2 ਨਵੰਬਰ (ਅਵਤਾਰ ਸਿੰਘ ਅਣਖੀ)- ਪਿੰਡ ਹਮੀਦੀ- ਵਜੀਦਕੇ ਖੁਰਦ ਲਿੰਕ ਸੜਕ ਉੱਪਰ ਵਾਪਰੇ ਹਾਦਸੇ 'ਚ ਟਰੈਕਟਰ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਚਾਲਕ...

ਅਜੀਤ ਡੈਸਕ 02-11-2025

ਮਹਿਲ ਕਲਾਂ (ਬਰਨਾਲਾ), 2 ਨਵੰਬਰ (ਅਵਤਾਰ ਸਿੰਘ ਅਣਖੀ)- ਪਿੰਡ ਹਮੀਦੀ- ਵਜੀਦਕੇ ਖੁਰਦ ਲਿੰਕ ਸੜਕ ਉੱਪਰ ਵਾਪਰੇ ਹਾਦਸੇ 'ਚ ਟਰੈਕਟਰ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ। ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਗੁਰਪਾਲ ਸਿੰਘ ਨੇ ਦੱਸਿਆ ਕਿ ਮਿਲੀ ਸੂਚਨਾ ਅਨੁਸਾਰ ਪਿੰਡ ਹਮੀਦੀ- ਵਜੀਦਕੇ ਖੁਰਦ ਸੜਕ ਉੱਪਰ ਇਕ ਮੋਟਰਸਾਈਕਲ ਦੀ ਕਿਸੇ ਟਰੈਕਟਰ ਨਾਲ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਦਵਿੰਦਰ ਸਿੰਘ ( 24 ) ਪੁੱਤਰ ਜਗਜੀਤ ਸਿੰਘ ਵਾਸੀ ਫ਼ਤਹਿਗੜ੍ਹ ਪੰਜਗਰਾਈਆਂ (ਸੰਗਰੂਰ) ਵਜੋਂ ਹੋਈ । ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਵਾਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਪਤਾ ਲੱਗਿਆ ਹੈ ਕਿ ਨੌਜਵਾਨ ਦਵਿੰਦਰ ਸਿੰਘ ਕਿਸਾਨ ਪਰਿਵਾਰ ਦਾ ਇਕਲੌਤਾ ਕਮਾਊ ਪੁੱਤਰ ਸੀ। ਉਸ ਦੇ ਪਿਤਾ ਜਗਜੀਤ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਦੁਖਦਾਈ ਘਟਨਾ ਦੀ ਖਬਰ ਮਿਲਣ ਨਾਲ ਪਿੰਡ ਅਤੇ ਇਲਾਕੇ 'ਚ ਮਾਹੌਲ ਸੋਗਮਈ ਬਣ ਗਿਆ ਹੈ।

ਪਿਛਲੀ ਖ਼ਬਰ ਤੀਜੇ ਟੀ-20 'ਚ ਭਾਰਤ ਨੇ 5 ਵਿਕਟਾਂ ਨਾਲ ਹਰਾਇਆ ਆਸਟ੍ਰੇਲੀਆ ਨੂੰ, ਲੜੀ 1-1 ਨਾਲ ਬਰਾਬਰ ਅਗਲੀ ਖ਼ਬਰ ਭਾਰਤ-ਆਸਟ੍ਰੇਲੀਆ ਤੀਜਾ ਟੀ-20 : ਭਾਰਤ ਨੇ ਗੁਆਈ 5ਵੀਂ ਵਿਕਟ, ਤਿਲਕ ਵਰਮਾ 29 (26 ਗੇਂਦਾਂ) ਦੌੜਾਂ ਬਣਾ ਕੇ ਆਊਟ