24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2025

ਕਿਸਾਨ ਦੀ ਖੇਤ ਵਿਚ ਕਰੰਟ ਲੱਗਣ ਨਾਲ ਮੌਤ

ਜੈਤੋ,(ਫਰੀਦਕੋਟ), 3 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਪਿੰਡ ਰੋੜੀਕਪੂਰਾ ਦੇ ਕੋਠੇ ਡਿੰਗੀ ਵਾਲਾ ਦੇ ਕਿਸਾਨ ਦੀ ਖੇਤ ਵਿਚ ਕਰੰਟ ਲੱਗਣ ਨਾਲ ਮੌਤ ਹੋਣ ਦਾ ਪਤਾ ਲੱਗਿਆ ਹੈ੍ਟ ਪਿੰਡ ਦੇ ....

ਅਜੀਤ ਡੈਸਕ 03-10-2025

ਜੈਤੋ,(ਫਰੀਦਕੋਟ), 3 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਪਿੰਡ ਰੋੜੀਕਪੂਰਾ ਦੇ ਕੋਠੇ ਡਿੰਗੀ ਵਾਲਾ ਦੇ ਕਿਸਾਨ ਦੀ ਖੇਤ ਵਿਚ ਕਰੰਟ ਲੱਗਣ ਨਾਲ ਮੌਤ ਹੋਣ ਦਾ ਪਤਾ ਲੱਗਿਆ ਹੈ੍ਟ ਪਿੰਡ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਬਰਾੜ ਅਤੇ ਅਰਵਿੰਦਰ ਸਿੰਘ ਬਿੰਦਰ ਬਰਾੜ ਸਰਪੰਚ (ਪਿੰਡ ਗਲਾਬਗੜ੍ਹ) ਨੇ ਦੱਸਿਆ ਹੈ ਕਿ ਕਿਸਾਨ ਗੁਰਤੇਜ ਸਿੰਘ (42) ਪੁੱਤਰ ਪ੍ਰੀਤਮ ਸਿੰਘ ਵਾਸੀ ਕੋਠੇ ਡਿੰਗੀ ਵਾਲਾ ਨੇ ਪਿੰਡ ਮੱਤਾ ਦੇ ਕੋਠੇ ਸੰਤਾ ਸਿੰਘ ਵਾਲਾ ਵਿਖੇ ਖੇਤ ਠੇਕੇ ’ਤੇ ਲੈ ਕੇ ਵਾਹੀ ਦਾ ਕੰਮ ਕਰਦਾ ਸੀ ਕਿ ਖੇਤਾਂ ਵਿਚੋਂ ਲੰਘਦੀ ਬਿਜਲੀ ਦੀ ਤਾਰ, ਜੋ ਕਿ ਖੇਤ ਵਿਚ ਡਿੱਗੀ ਹੋਈ ਸੀ, ਦਾ ਪਤਾ ਨਾ ਲੱਗਿਆ ਤੇ ਕਿਸਾਨ ਗੁਰਤੇਜ ਸਿੰਘ ਕਰੰਟ ਦੀ ਲਪੇਟ ਵਿਚ ਆ ਗਿਆ, ਜਿਸ ਨੂੰ ਤੁਰੰਤ ਨੇੜਲੇ ਹਸਪਤਾਲ ਵਿਖੇ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ੍ਟ ਮ੍ਰਿਤਕ ਗੁਰਤੇਜ ਸਿੰਘ ਆਪਣੇ ਪਿਛੇ ਬਿਰਧ ਮਾਤਾ, ਪਤਨੀ ਅਤੇ 3 ਲੜਕੀਆਂ ਨੂੰ ਛੱਡ ਗਿਆ ਹੈ੍ਟ ਪਿੰਡ ਨਿਵਾਸੀਆਂ ਨੇ ਕਿਹਾ ਕਿ ਬਿਜਲੀ ਮਹਿਕਮੇ ਦੀ ਲਾਪਰਵਾਹੀ ਦੇ ਕਾਰਨ ਕਿਸਾਨ ਦੀ ਮੌਤ ਹੋਈ ਹੈ੍ਟ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ੍ਟ

ਪਿਛਲੀ ਖ਼ਬਰ ਭਾਰਤ-ਵੈਸਟ ਇੰਡੀਜ਼ ਪਹਿਲਾ ਟੈਸਟ : ਕਪਤਾਨ ਸ਼ੁਭਮਨ ਗਿੱਲ ਦੀਆਂ 50 ਦੌੜਾਂ ਪੂਰੀਆਂ ਅਗਲੀ ਖ਼ਬਰ ਦਿੱਲੀ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਕਾਬੂ ਕੀਤੇ ਦੋ ਅਪਰਾਧੀ