12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਹੜ੍ਹਾਂ ਦੇ ਪਾਣੀ ਦੇ ਮਾਰ ਹੇਠ ਸੈਂਕੜੇ ਏਕੜ ਫ਼ਸਲਾਂ ਗਲ-ਸੜਨ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ

ਚੋਗਾਵਾਂ/ ਅੰਮ੍ਰਿਤਸਰ, 22 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਪਿੰਡ ਦਸਮੇਸ਼ ਨਗਰ ਵਿਖੇ ਰਾਵੀ ਦਰਿਆ ਤੇ ਸੱਕੀ ਨਾਲੇ ਹੜ੍ਹਾਂ ਦੇ ਪਾਣੀ ਕਾਰਨ ਸੈਂਕੜੀ ਏਕੜ ਬੀਜੀ ਫ਼ਸਲ ਪਾਣੀ ਦੇ ਮਾਰ ਹੇਠਾਂ ਆਉਣ ...

ਅਜੀਤ ਡੈਸਕ 22-09-2025

ਚੋਗਾਵਾਂ/ ਅੰਮ੍ਰਿਤਸਰ, 22 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਪਿੰਡ ਦਸਮੇਸ਼ ਨਗਰ ਵਿਖੇ ਰਾਵੀ ਦਰਿਆ ਤੇ ਸੱਕੀ ਨਾਲੇ ਹੜ੍ਹਾਂ ਦੇ ਪਾਣੀ ਕਾਰਨ ਸੈਂਕੜੀ ਏਕੜ ਬੀਜੀ ਫ਼ਸਲ ਪਾਣੀ ਦੇ ਮਾਰ ਹੇਠਾਂ ਆਉਣ ਕਾਰਨ ਤਬਾਹ ਹੋ ਗਈ ਸੀ ਤੇ ਹੁਣ ਗਲ ਸੜ ਰਹੀ ਹੈ । ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ । ਜਾਣਕਾਰੀ ਦਿੰਦਿਆਂ ਕਿਸਾਨ ਜੰਗ ਸਿੰਘ ਨੇ ਦੱਸਿਆ ਕਿ ਡਰੇਨ ਤੋਂ ਪਾਰ ਸੱਕੀ ਨਾਲੇ ਦੇ ਨਜ਼ਦੀਕ ਹੜ੍ਹਾਂ ਦੇ ਪਾਣੀ ਨੇ ਉਨ੍ਹਾਂ 16 ਏਕੜ, ਮਾਸਟਰ ਗੁਰਵਿੰਦਰ ਸਿੰਘ ਦੀ 8 ਏਕੜ ਅਤੇ ਕਰਨੀ ਲੋਪੋਕੇ ਦੀ 3 ਏਕੜ ਜ਼ਮੀਨ ਵਿਚ ਬੀਜੀਆਂ ਝੋਨਾ, ਪੱਠੇ, ਹਰਾ ਚਾਰਾ ਆਦਿ ਫ਼ਸਲਾਂਪਾਣੀ ਦੇ ਮਾਰ ਹੇਠ ਗਲ ਸੜ ਰਹੀਆਂ ਹਨ।

ਬੜੇ ਦੁੱਖ ਦੀ ਗੱਲ ਹੈ ਕਿ ਅਜੇ ਤੱਕ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਕੋਈ ਸਾਰ ਨਹੀਂ ਲਈ। ਜਿਸ ਕਰਕੇ ਪਿੰਡ ਵਾਸੀਆਂ ਵਿਚ ਭਾਰੀ ਰੋਸ ਹੈ ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲ੍ਹੇ ਦੇ ਡੀ.ਸੀ. ਤੋਂ ਮੰਗ ਕੀਤੀ ਕਿ ਸਰਹੱਦੀ ਪਿੰਡ ਦਸਮੇਸ਼ ਨਗਰ ਦੇ ਕਿਸਾਨਾਂ ਦੀ ਸਾਰ ਲਈ ਜਾਵੇ । ਨੁਕਸਾਨੀਆਂ ਫ਼ਸਲਾਂ ਦੀ ਗਿਰਦਾਵਰੀ ਕਰਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇ ਕੇ ਉਨ੍ਹਾਂ ਦੀ ਮਦਦ ਕੀਤੀ ਜਾਵੇ।

ਪਿਛਲੀ ਖ਼ਬਰ ਪਾਕਿਸਤਾਨੀ ਹਵਾਈ ਫ਼ੌਜ ਵਲੋਂ ਖੈਬਰ ਪਖਤੂਨਖਵਾ ਪਿੰਡ 'ਤੇ ਸਟੀਕਸ਼ਨ-ਗਾਈਡੇਡ ਬੰਬ ਸੁੱਟੇ ਜਾਣ ਤੋਂ ਬਾਅਦ 30 ਮੌਤਾਂ ਅਗਲੀ ਖ਼ਬਰ ਕੰਡਿਆਲੀ ਤਾਰ ਤੋਂ ਪਾਰ ਹੜ੍ਹਾਂ ਕਾਰਨ ਮਾਰੂਥਲ ਬਣੀਆਂ ਜ਼ਮੀਨਾਂ ਦਾ ਕੇਂਦਰ ਸਰਕਾਰ 20 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵ...