08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਜੀ.ਐਸ.ਟੀ. ਸੁਧਾਰ ਭਾਰਤ ਦੇ ਵਿਕਾਸ ਨੂੰ ਤੇਜ਼ ਕਰਨਗੇ -ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ ,21 ਸਤੰਬਰ - ਘਟਾਈਆਂ ਗਈਆਂ ਜੀ.ਐਸ.ਟੀ. ਦਰਾਂ ਲਾਗੂ ਹੋਣ ਤੋਂ ਇਕ ਦਿਨ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਸਵਦੇਸ਼ੀ' ਵਸਤੂਆਂ ਨੂੰ ਉਤਸ਼ਾਹਿਤ ਕਰਨ ਲਈ ਇਕ ਜ਼ੋਰਦਾਰ ਵਕਾਲਤ ਕੀਤੀ ਅਤੇ ਜ਼ੋਰ ਦੇ ਕੇ ਕਿਹਾ ...

ਅਜੀਤ ਡੈਸਕ 21-09-2025

ਨਵੀਂ ਦਿੱਲੀ ,21 ਸਤੰਬਰ - ਘਟਾਈਆਂ ਗਈਆਂ ਜੀ.ਐਸ.ਟੀ. ਦਰਾਂ ਲਾਗੂ ਹੋਣ ਤੋਂ ਇਕ ਦਿਨ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਸਵਦੇਸ਼ੀ' ਵਸਤੂਆਂ ਨੂੰ ਉਤਸ਼ਾਹਿਤ ਕਰਨ ਲਈ ਇਕ ਜ਼ੋਰਦਾਰ ਵਕਾਲਤ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਅਗਲੀ ਪੀੜ੍ਹੀ ਦੇ ਜੀ.ਐਸ.ਟੀ. ਸੁਧਾਰ ਭਾਰਤ ਦੀ ਵਿਕਾਸ ਕਹਾਣੀ ਨੂੰ ਤੇਜ਼ ਕਰਨਗੇ, ਕਾਰੋਬਾਰ ਕਰਨ ਵਿਚ ਆਸਾਨੀ ਵਧਾਉਣਗੇ ਅਤੇ ਹੋਰ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨਗੇ। ਰਾਸ਼ਟਰ ਨੂੰ ਆਪਣੇ ਸੰਬੋਧਨ ਵਿਚ, ਮੋਦੀ ਨੇ ਕਿਹਾ ਕਿ ਨਵਰਾਤਰੀ ਦੇ ਪਹਿਲੇ ਦਿਨ ਤੋਂ ' ਜੀ.ਐਸ.ਟੀ. ਬਚਤ ਉਤਸਵ (ਬਚਤ ਤਿਉਹਾਰ)' ਸ਼ੁਰੂ ਹੋਵੇਗਾ ਅਤੇ ਆਮਦਨ ਕਰ ਛੋਟ ਦੇ ਨਾਲ, ਇਹ ਜ਼ਿਆਦਾਤਰ ਲੋਕਾਂ ਲਈ ਇਕ "ਦੋਹਰਾ ਤੋਹਫ਼ਾ" ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੇ ਰਾਜ ਵਿਕਾਸ ਦੌੜ ਵਿਚ ਬਰਾਬਰ ਹਿੱਸੇਦਾਰ ਹੋਣਗੇ ਅਤੇ ਉਨ੍ਹਾਂ ਨੂੰ 'ਆਤਮਨਿਰਭਰ ਭਾਰਤ' ਅਤੇ ਸਵਦੇਸ਼ੀ ਮੁਹਿੰਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਨਿਰਮਾਣ ਨੂੰ ਗਤੀ ਦੇਣ ਦੀ ਅਪੀਲ ਕੀਤੀ।

ਨਵਰਾਤਰੀ ਦੇ ਪਹਿਲੇ ਦਿਨ ਦੇਸ਼ ਆਤਮਨਿਰਭਰ ਭਾਰਤ ਲਈ ਇਕ ਮਹੱਤਵਪੂਰਨ ਅਤੇ ਵੱਡਾ ਕਦਮ ਚੁੱਕਣ ਜਾ ਰਿਹਾ ਹੈ। ਕੱਲ੍ਹ ਸੂਰਜ ਚੜ੍ਹਨ ਦੇ ਨਾਲ, ਅਗਲੀ ਪੀੜ੍ਹੀ ਦੇ ਜੀ.ਐਸ.ਟੀ.ਸੁਧਾਰ ਲਾਗੂ ਹੋ ਜਾਣਗੇ। ਤੁਸੀਂ ਆਪਣੀ ਪਸੰਦ ਦੀਆਂ ਚੀਜ਼ਾਂ ਆਸਾਨੀ ਨਾਲ ਖਰੀਦ ਸਕੋਗੇ। ਇਸ ਤੋਂ ਗ਼ਰੀਬ, ਮੱਧ ਵਰਗ, ਨਵ-ਮੱਧ ਵਰਗ, ਨੌਜਵਾਨ, ਕਿਸਾਨ, ਔਰਤਾਂ, ਵਪਾਰੀ ਅਤੇ ਦੁਕਾਨਦਾਰ ਲਾਭ ਪ੍ਰਾਪਤ ਕਰਨਗੇ । 12 ਲੱਖ ਰੁਪਏ ਤੱਕ ਦੀ ਕਮਾਈ 'ਤੇ ਆਮਦਨ ਟੈਕਸ ਛੋਟ ਅਤੇ ਜੀ.ਐਸ.ਟੀ.ਸੁਧਾਰਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਗ਼ਰੀਬ , ਨਵ-ਮੱਧ ਵਰਗ ਅਤੇ ਮੱਧ ਵਰਗ ਲਈ ਇਕ "ਦੋਹਰਾ ਤੋਹਫ਼ਾ" ਹੈ।

ਪਿਛਲੀ ਖ਼ਬਰ ਬਾਊਪੁਰ ਮੰਡ ਵਿਚ ਟੁੱਟਿਆ ਪਹਿਲਾ ਆਰਜ਼ੀ ਬੰਨ੍ਹ ਬੱਝਾ , ਸੰਤ ਸੀਚੇਵਾਲ ਨੇ ਸਾਰਿਆਂ ਕੀਤਾ ਧੰਨਵਾਦ ਅਗਲੀ ਖ਼ਬਰ ਸਾਬਕਾ ਕੈਬਨਿਟ ਮੰਤਰੀ ਹਰਮੇਲ ਸਿੰਘ ਟੌਹੜਾ ਨਹੀਂ ਰਹੇ