06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਸਮਾਜਵਾਦੀ ਪਾਰਟੀ ਆਗੂ ਤੇ ਉੱਤਰ ਪ੍ਰਦੇਸ਼ ਦੇ ਸਾਂਸਦ ਧਰਮਿੰਦਰ ਯਾਦਵ ਹੜ੍ਹ ਪ੍ਰਭਾਵਿਤ ਇਲਾਕੇ ਦਾ ਜਾਇਜ਼ਾ ਲੈਣ ਲਈ ਡੇਰਾ ਬਾਬਾ ਨਾਨਕ ਪੁੱਜੇ

ਡੇਰਾ ਬਾਬਾ ਨਾਨਕ, (ਗੁਰਦਾਸਪੁਰ), 20 ਸਤੰਬਰ (ਹੀਰਾ ਸਿੰਘ ਮਾਂਗਟ)- ਉੱਤਰ ਪ੍ਰਦੇਸ਼ ਤੋਂ ਸਮਾਜਵਾਦੀ ਪਾਰਟੀ ਦੇ ਆਗੂ ਤੇ ਸਾਂਸਦ ਸ੍ਰੀ ਧਰਮਿੰਦਰ ਯਾਦਵ ਅੱਜ ਹੜ੍ਹ ਪ੍ਰਭਾਵਿਤ ਇਲਾਕੇ ਦਾ ਜਾਇਜ਼ਾ....

ਅਜੀਤ ਡੈਸਕ 20-09-2025

ਡੇਰਾ ਬਾਬਾ ਨਾਨਕ, (ਗੁਰਦਾਸਪੁਰ), 20 ਸਤੰਬਰ (ਹੀਰਾ ਸਿੰਘ ਮਾਂਗਟ)- ਉੱਤਰ ਪ੍ਰਦੇਸ਼ ਤੋਂ ਸਮਾਜਵਾਦੀ ਪਾਰਟੀ ਦੇ ਆਗੂ ਤੇ ਸਾਂਸਦ ਸ੍ਰੀ ਧਰਮਿੰਦਰ ਯਾਦਵ ਅੱਜ ਹੜ੍ਹ ਪ੍ਰਭਾਵਿਤ ਇਲਾਕੇ ਦਾ ਜਾਇਜ਼ਾ ਲੈਣ ਵਾਸਤੇ ਡੇਰਾ ਬਾਬਾ ਨਾਨਕ ਪੁੱਜੇ, ਜਿਥੇ ਉਹਨਾਂ ਵਲੋਂ ਕਰਤਾਰਪੁਰ ਸਾਹਿਬ ਕੋਰੀਡੋਰ, ਧਰਮਕੋਟ ਪੱਤਨ ’ਤੇ ਘਣੀਏ ਕੇ ਬੇਟ ਸਮੇਤ ਵੱਖ ਵੱਖ ਥਾਵਾਂ ’ਤੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਗਿਆ ਤੇ ਹੜ੍ਹ ਨਾਲ ਨੁਕਸਾਨੀਆਂ ਫਸਲਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਸ੍ਰੀ ਯਾਦਵ ਵਲੋਂ ਧਰਮਕੋਟ ਪੱਤਣ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਵੀ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀ ਅਨੰਦ ਭਦੋਰੀਆ ਸਾਂਸਦ ਉੱਤਰ ਪ੍ਰਦੇਸ਼, ਵਿਧਾਇਕ ਸ੍ਰੀ ਮਹਿਬੂਬ ਅਲੀ ਤੇ ਐਡਵੋਕੇਟ ਬਲਰਾਜ ਸਿੰਘ ਸਮੇਤ ਸਮਾਜਵਾਦੀ ਪਾਰਟੀ ਦੇ ਕਈ ਆਗੂ ਵੀ ਹਾਜ਼ਰ ਸਨ।

ਪਿਛਲੀ ਖ਼ਬਰ ਝੋਨੇ 'ਚ ਸਪਰੇਅ ਦੌਰਾਨ ਬਿਜਲੀ ਦੀਆਂ ਤਾਰਾਂ ਤੋਂ ਪਿਆ ਕਰੰਟ, 2 ਦੀ ਮੌਤ ਅਗਲੀ ਖ਼ਬਰ ਅਮਰੀਕਾ: ਫ਼ੌਜ ਦੇ ਤਬਾਹ ਹੋਏ ਹੈਲੀਕਾਪਟਰ ਵਿਚ ਸਵਾਰ 4 ਫ਼ੌਜੀਆਂ ਦੀ ਮੌਤ