25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2025

ਸਪਰੇਅ ਚੜ੍ਹਨ ਨਾਲ ਵਿਅਕਤੀ ਦੀ ਮੌਤ

ਧਰਮਗੜ੍ਹ (ਸੰਗਰੂਰ), 16 ਸਤੰਬਰ (ਗੁਰਜੀਤ ਸਿੰਘ ਚਹਿਲ)-ਸਥਾਨਕ ਕਸਬੇ ਵਿਖੇ ਇਕ ਮਿਹਨਤਕੱਸ਼ ਪਰਿਵਾਰ ਦੇ...

ਅਜੀਤ ਡੈਸਕ 16-09-2025

ਧਰਮਗੜ੍ਹ (ਸੰਗਰੂਰ), 16 ਸਤੰਬਰ (ਗੁਰਜੀਤ ਸਿੰਘ ਚਹਿਲ)-ਸਥਾਨਕ ਕਸਬੇ ਵਿਖੇ ਇਕ ਮਿਹਨਤਕੱਸ਼ ਪਰਿਵਾਰ ਦੇ ਨੌਜਵਾਨ ਦੀ ਸਪਰੇਅ ਚੜ੍ਹਨ ਕਾਰਨ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕ ਦੇ ਪੁੱਤਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸੱਤਪਾਲ ਸਿੰਘ ਪੁੱਤਰ ਗੁਰਦੇਵ ਸਿੰਘ (40 ਸਾਲ) ਵਾਸੀ ਧਰਮਗੜ੍ਹ ਦਿਨ ਸਮੇਂ ਖੇਤ 'ਚ ਕੀਟਨਾਸ਼ਕ ਦਵਾਈ ਦੀ ਸਪਰੇਅ ਕਰਕੇ ਆਇਆ ਸੀ ਅਤੇ ਰਾਤ ਨੂੰ ਆਪਣੇ ਘਰ ਸੁੱਤਾ ਸੀ ਪਰ ਜਦੋਂ ਸਵੇਰ ਸਮੇਂ ਕਰੀਬ ਪੰਜ ਕੁ ਵਜੇ ਪਰਿਵਾਰ ਨੇ ਉਸ ਨੂੰ ਉਠਾਉਣਾ ਚਾਹਿਆ ਤਾਂ ਉਹ ਨਹੀਂ ਉਠਿਆ। ਜਦੋਂ ਡਾਕਟਰ ਨੂੰ ਬੁਲਾਇਆ ਗਿਆ ਤਾਂ ਉਸ ਨੇ ਦੱਸਿਆ ਕਿ ਸੱਤਪਾਲ ਸਿੰਘ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕ ਦੇ ਪੁੱਤਰ ਲਵਪ੍ਰੀਤ ਸਿੰਘ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ। 

ਪਿਛਲੀ ਖ਼ਬਰ ਡਾ. ਦਵਿੰਦਰ ਸਿੰਘ ਬੜੂ ਸਾਹਿਬ ਵਾਲਿਆਂ ਵਲੋਂ ਹੜ੍ਹ ਪੀੜਤ ਇਲਾਕੇ ਦਾ ਦੌਰਾ ਅਗਲੀ ਖ਼ਬਰ ਹਾਂਸੀ ਬਟਾਣਾ ਦਾ ਮੁੱਦਾ ਸਾਂਝੇ ਯਤਨਾਂ ਨਾਲ ਹੱਲ ਕਰਵਾਇਆ ਜਾਵੇਗਾ - ਕੇਂਦਰੀ ਮੰਤਰੀ ਰਕਸ਼ਾ ਨਿਖਿਲ