24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2025

ਸੜਕ ਹਾਦਸੇ ਵਿਚ ਪਤੀ ਪਤਨੀ ਦੀ ਮੌਤ

ਟਾਂਗਰਾ, (ਅੰਮ੍ਰਿਤਸਰ), 16 ਸਤੰਬਰ (ਹਰਜਿੰਦਰ ਸਿੰਘ ਕਲੇਰ)- ਜੀ.ਟੀ. ਰੋਡ ਟਾਂਗਰਾ ’ਤੇ ਜਾ ਰਹੇ ਮੋਟਰਸਾਈਕਲ ਸਵਾਰ ਪਤੀ ਪਤਨੀ ਦੀ ਇਕ ਸੜਕ ਹਾਦਸੇ ’ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ...

ਅਜੀਤ ਡੈਸਕ 16-09-2025

ਟਾਂਗਰਾ, (ਅੰਮ੍ਰਿਤਸਰ), 16 ਸਤੰਬਰ (ਹਰਜਿੰਦਰ ਸਿੰਘ ਕਲੇਰ)- ਜੀ.ਟੀ. ਰੋਡ ਟਾਂਗਰਾ ’ਤੇ ਜਾ ਰਹੇ ਮੋਟਰਸਾਈਕਲ ਸਵਾਰ ਪਤੀ ਪਤਨੀ ਦੀ ਇਕ ਸੜਕ ਹਾਦਸੇ ’ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਰਾਣਾ ਕਾਲਾ ਦੇ ਕਸ਼ਮੀਰ ਸਿੰਘ ਤੇ ਉਸ ਦੀ ਪਤਨੀ ਗੁਰਮੀਤ ਕੌਰ ਆਪਣੇ ਮੋਟਰ ਸਾਈਕਲ ’ਤੇ ਦਵਾਈ ਲੈਣ ਜਾ ਰਹੇ ਸਨ ਕਿ ਅੱਡਾ ਟਾਂਗਰਾ ਵਿਖੇ ਉਨ੍ਹਾਂ ਦੇ ਪਿਛੋਂ ਆ ਰਹੇ ਕੈਂਟਰ ਨਾਲ ਟੱਕਰ ਹੋਣ ਕਾਰਨ ਦੋਵਾਂ ਦੀ ਮੌਕੇ ’ਤੇ ਮੌਤ ਹੋ ਗਈ। ਪੁਲਿਸ ਚੌਂਕੀ ਟਾਂਗਰਾ ਦੇ ਇੰਚਾਰਜ ਐਸ.ਆਈ. ਸਿਕੰਦਰ ਵਲੋਂ ਮਿ੍ਤਕ ਸਰੀਰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਕ੍ਰਿਕਟਰ ਯੁਵਰਾਜ ਸਿੰਘ ਤੇ ਸੋਨੂੰ ਸੂਦ ਨੂੰ ਈ.ਡੀ.ਵਲੋਂ ਸੰਮਨ ਜਾਰੀ ਅਗਲੀ ਖ਼ਬਰ ਸਾਬਕਾ ਕ੍ਰਿਕਟਰ ਰੌਬਿਨ ਉਥੱਪਾ ਨੂੰ ਈ.ਡੀ.ਵਲੋਂ ਸੰਮਨ