19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2025

ਜੀ.ਐਸ.ਟੀ. 'ਚ ਇਕ ਵੱਡਾ ਸੁਧਾਰ ਕੀਤਾ ਜਾ ਰਿਹਾ - ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਨਵੀਂ ਦਿੱਲੀ, 23 ਅਗਸਤ-ਈ.ਟੀ. ਵਰਲਡ ਲੀਡਰਜ਼ ਫੋਰਮ 2025 ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

ਅਜੀਤ ਡੈਸਕ 23-08-2025

ਨਵੀਂ ਦਿੱਲੀ, 23 ਅਗਸਤ-ਈ.ਟੀ. ਵਰਲਡ ਲੀਡਰਜ਼ ਫੋਰਮ 2025 ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੀ.ਐਸ.ਟੀ. ਵਿਚ ਵੀ ਇਕ ਵੱਡਾ ਸੁਧਾਰ ਕੀਤਾ ਜਾ ਰਿਹਾ ਹੈ। ਇਹ ਪ੍ਰਕਿਰਿਆ ਇਸ ਦੀਵਾਲੀ ਤੱਕ ਪੂਰੀ ਹੋ ਜਾਵੇਗੀ। ਇਸ ਨਾਲ ਜੀ.ਐਸ.ਟੀ. ਹੋਰ ਵੀ ਆਸਾਨ ਹੋ ਜਾਵੇਗਾ ਅਤੇ ਕੀਮਤਾਂ ਵੀ ਘੱਟ ਜਾਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਤੁਹਾਨੂੰ ਭਾਰਤ ਦੀ ਇਕ ਹੋਰ ਸਫਲਤਾ ਬਾਰੇ ਦੱਸਣਾ ਚਾਹੁੰਦਾ ਹਾਂ। ਭਾਰਤ ਹੁਣ ਦੁਨੀਆ ਦੇ 100 ਦੇਸ਼ਾਂ ਨੂੰ ਇਲੈਕਟ੍ਰਿਕ ਵਾਹਨ ਨਿਰਯਾਤ ਕਰਨ ਜਾ ਰਿਹਾ ਹੈ। ਇਸ ਨਾਲ ਸਬੰਧਿਤ ਇਕ ਬਹੁਤ ਵੱਡਾ ਪ੍ਰੋਗਰਾਮ ਵੀ 2 ਦਿਨਾਂ ਬਾਅਦ 26 ਅਗਸਤ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ।

ਪਿਛਲੀ ਖ਼ਬਰ ਕਾਂਗਰਸ ਵਲੋਂ ਏ.ਆਈ.ਸੀ.ਸੀ. ਓ.ਬੀ.ਸੀ. ਵਿਚਾਰਧਾਰਕ ਸਲਾਹਕਾਰ ਕਮੇਟੀ ਨੂੰ ਪ੍ਰਵਾਨਗੀ ਅਗਲੀ ਖ਼ਬਰ ਈ.ਟੀ. ਵਰਲਡ ਲੀਡਰਜ਼ ਫੋਰਮ ਦੌਰਾਨ ਪੀ.ਐਮ. ਨਰਿੰਦਰ ਮੋਦੀ ਵਲੋਂ ਸੰਬੋਧਨ